ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਬੀਜੇਪੀ ਤੇ ਕਾਂਗਰਸ ਆਪਸ 'ਚ ਟਕਰਾਏ, 1 ਗੰਭੀਰ ਜ਼ਖ਼ਮੀ - bjp workers attack on congress workers

ਦੁਰਗਿਆਣਾ ਮੰਦਿਰ ਜਾ ਰਹੇ ਤਰੁਣ ਚੁੱਘ ਦੇ ਸਮਰਥਕਾਂ ਨੇ ਕਾਂਗਰਸੀਆਂ ਉੱਪਰ ਹਮਲਾ ਕਰ ਦਿੱਤਾ। ਜਿਸ ਵਿੱਚ ਕਾਫ਼ੀ ਧੱਕਾ-ਮੁੱਕੀ ਹੋਈ ਅਤੇ ਇੱਕ ਕਾਂਗਰਸੀ ਵਰਕਰ ਨੂੰ ਸਿਰ ਵਿੱਚ ਸੱਟ ਵੀ ਲੱਗੀ ਹੈ।

ਅੰਮ੍ਰਿਤਸਰ 'ਚ ਬੀਜੇਪੀ ਤੇ ਕਾਂਗਰਸ ਆਪਸ 'ਚ ਟਕਰਾਏ, 1 ਗੰਭੀਰ ਜ਼ਖ਼ਮੀ
ਅੰਮ੍ਰਿਤਸਰ 'ਚ ਬੀਜੇਪੀ ਤੇ ਕਾਂਗਰਸ ਆਪਸ 'ਚ ਟਕਰਾਏ, 1 ਗੰਭੀਰ ਜ਼ਖ਼ਮੀ

By

Published : Oct 1, 2020, 9:35 PM IST

ਅੰਮ੍ਰਿਤਸਰ: ਭਾਜਪਾ ਅਤੇ ਕਾਂਗਰਸ ਦੇ ਸਮਰਥਕਾਂ ਵਿਚਾਲੇ ਜੰਮ ਕੇ ਹੱਥੋਪਾਈ ਹੋਈ ਅਤੇ ਇਸ ਵਿੱਚ ਕਾਂਗਰਸ ਦੇ ਸਮਰਥਕਾਂ ਨੂੰ ਸੱਟਾਂ ਵੀ ਲੱਗੀਆਂ।

ਜਾਣਕਾਰੀ ਮੁਤਾਬਕ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਤਰੁਣ ਚੁੱਘ ਦੁਰਗਿਆਨਾ ਮੰਦਰ ਵਿੱਚ ਸਮਰੱਥਕਾਂ ਨਾਲ ਮੱਥਾ ਟੇਕਣ ਜਾ ਰਹੇ ਸਨ।

ਅੰਮ੍ਰਿਤਸਰ 'ਚ ਬੀਜੇਪੀ ਤੇ ਕਾਂਗਰਸ ਆਪਸ 'ਚ ਟਕਰਾਏ, 1 ਗੰਭੀਰ ਜ਼ਖ਼ਮੀ

ਇਹ ਧੱਕਾ-ਮੁੱਕੀ ਵਿੱਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਅਤੇ ਯੂਥ ਕਾਂਗਰਸ ਦੇ ਸਕੱਤਰ ਹਰਕਿਸ਼ਨ ਨੇ ਦੱਸਿਆ ਕਿ ਉਹ ਆਪਣੇ ਕਿਸੇ ਦੋਸਤੇ ਦੇ ਸਸਕਾਰ ਉੱਤੇ ਆਏ ਸਨ, ਪਰ ਬੀਜੇਪੀ ਵਾਲਿਆਂ ਨੂੰ ਲੱਗਿਆ ਕਿ ਉਹ ਉਨ੍ਹਾਂ ਦਾ ਵਿਰੋਧ ਕਰਨ ਆਏ ਹਨ। ਜਿਸ ਤੋਂ ਬਾਅਦ ਬੀਜੇਪੀ ਵਾਲਿਆਂ ਨੇ ਉਨ੍ਹਾਂ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਦੋਵਾਂ ਪਾਰਟੀਆਂ ਦੇ ਸਮਰੱਥਕਾਂ ਵਿੱਚ ਜੰਮ ਕੇ ਗਹਿਮਾ-ਗਹਿਮੀ ਹੋਈ।

ਤੁਹਾਨੂੰ ਦੱਸ ਦਈਏ ਕਿ ਇਸ ਝੜਪ ਵਿੱਚ ਜ਼ਖ਼ਮੀ ਕਾਂਗਰਸੀ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਅਧਿਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਹੈ, ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ABOUT THE AUTHOR

...view details