ਅੰਮ੍ਰਿਤਸਰ: ਮ੍ਰਿਤਕ ਸੁਧੀਰ ਸੂਰੀ ਦੇ ਭਰਾ ਬ੍ਰਿਜਮੋਹਨ ਸੁਰੀ (Brij Mohan Suri brother of deceased Sudhir Suri) ਵੱਲੋ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਵੱਲੋ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਦਿੱਤੇ ਬਿਆਨ ਨੂੰ ਦੇ ਵਿਰੋਧ ਵਿੱਚ ਤਿੱਖੇ ਤੰਜ ਕੱਸੇ। ਉਨ੍ਹਾਂ ਮਜੀਠਿਆ ਖਿਲਾਫ ਜਮ ਕੇ ਭੜਾਸ ਕੱਢੀ ਅਤੇ ਉਹਨਾਂ ਮਜੀਠਿਆ ਨੂੰ ਦੋਗਲਾ ਅਤੇ ਬਿਆਨਬਦਲੂ ਇਨਸਾਨ ਕਹਿਣ ਦੇ ਨਾਲ ਅਦਾਲਤ ਵਿੱਚ ਘਸੀਟਣ ਦੀ ਗੱਲ ਕਹੀ।
ਮਜੀਠੀਆ ਦਾ ਨਹੀਂ ਸਟੈਂਡ:ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਕਤਲ ਤੋਂ ਬਾਅਦ ਮਜੀਠੀਆ ਆਪਣਾ ਉੱਲੂ ਸਿੱਧਾ ਕਰਨ ਲਈ ਕੋਝੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਉਹ ਵੋਟ ਮੰਗਣ ਸਾਡੇ ਪਰਿਵਾਰ ਕੋਲ ਨਹੀਂ ਆਏ ਜੋ ਕਿ ਕੋਰਾ ਝੂਠ ਹੈ।
ਮਜੀਠੀਆ ਖੜ੍ਹੇ ਘਰ ਦੇ ਬਾਹਰ: ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ(Bikram Singh Majithia) ਦੇ ਬੰਦੇ ਉਨ੍ਹਾਂ ਦੇ ਘਰ ਉੱਤੇ ਬਿਨਾਂ ਪੁੱਛੇ ਪਾਰਟੀ ਦੇ ਝੰਡੇ ਲਗਵਾ ਕੇ ਗਏ ਸਨ ਅਤੇ ਮਜੀਠੀਆ ਨੇ ਲਗਾਤਾਰ ਉਨ੍ਹਾਂ ਤੱਕ ਪਹੁੰਚ ਕਰਨ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਸਨ ਪਰ ਉਨ੍ਹਾਂ ਨੇ ਮਜੀਠੀਆ ਨੂੰ ਮੂੰਹ ਨਹੀਂ ਲਗਾਇਆ।