ਅੰਮ੍ਰਿਤਸਰ:ਬਿਕਰਮ ਸਿੰਘ ਮਜੀਠੀਆ ਨੇ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਹਲਕਾ ਅੰਮ੍ਰਿਤਸਰ ਈਸਟ ਤੋਂ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਸਮੇਂ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠਾ ਤੋਂ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਮਾਣ ਮਿਲਦਾ ਰਿਹਾ ਹੈ ਅਤੇ ਉਹ ਇਹ ਸੀਟ ਭਾਰੀ ਬਹੁਮਤ ਨਾਲ ਜਿੱਤਣਗੇ।
ਹਲਕਾ ਪੂਰਬੀ ਵਿੱਚ ਚੋਣ ਮੁਹਿੰਮ ਦਾ ਆਗਾਜ਼
ਇਸ ਦੌਰਾਨ ਹੀ ਬਿਕਰਮ ਸਿੰਘ ਮਜੀਠੀਆ ਨੇ ਗੁਰੂਦੁਆਰਾ ਨਾਨਕਸਰ ਪਹਿਲੀ ਪਾਤਸ਼ਾਹੀ ਵੇਰਕਾ ਵਿਖੇ ਨਤਮਸਤਕ ਹੋ ਕੇ ਹਲਕਾ ਪੂਰਬੀ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੌਕੇ ਵੇਰਕਾ ਪਿੰਡ ਵਾਸੀਆਂ ਨੇ ਥਾਂ-ਥਾਂ ਤੇ ਫੁੱਲਾਂ ਦੀ ਵਰਖਾ ਕਰਕੇ ਬਿਕਰਮ ਸਿੰਘ ਮਜੀਠੀਆ ਸ਼ਾਨਦਾਰ ਸਵਾਗਤ ਵੀ ਕੀਤਾ, ਤੇ ਲੋਕਾਂ ਨੇ ਬਿਕਰਮ ਮਜੀਠੀਆ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਹੀ ਬਿਕਰਮ ਮਜੀਠੀਆ ਨੇ ਗੱਲਬਾਤ ਦੌਰਾਨ ਸਿੱਧੂ 'ਤੇ ਨਿਸ਼ਾਨੇ ਸਾਧੇ।
ਬਿਕਰਮ ਮਜੀਠੀਆ ਨੇ ਹਲਕਾ ਪੂਰਬੀ 'ਚ ਕੀਤਾ ਚੋਣ ਮੁਹਿੰਮ ਦਾ ਆਗਾਜ਼ ਜਿਹਨਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ, ਲੋਕ ਉਹਨਾਂ ਨੁੰ ਸਬਕ ਸਿਖਾਉਣਗੇ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹਨਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ, ਲੋਕ ਉਹਨਾਂ ਨੁੰ ਸਬਕ ਸਿਖਾਉਣਗੇ ਤੇ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਪਿਛਲੇ 18 ਸਾਲਾਂ ਤੋਂ ਹਲਕੇ ਦੀ ਭਲਾਈ ਵਾਸਤੇ ਕੱਖ ਨਾ ਕਰਨ ਦਾ ਦੋਸ਼ ਲਗਾਇਆ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਦੇ ਕਾਗਜ ਭਰ ਦਿੱਤੇ ਹਨ। ਉਨ੍ਹਾਂ ਮਜੀਠਾ ਹਲਕੇ ਬਾਰੇ ਕਿਹਾ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਹਲਕੇ ਦੀ ਵੀ ਸੇਵਾ ਕਰਨੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹਲਕਿਆਂ ਨੂੰ ਮੇਰਾ ਪਰਿਵਾਰ ਸਮਰਪਿਤ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫੈਸਲਾ ਪਾਰਟੀ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਵੀ ਬਹੁਤ ਫੋਨ ਆਏ ਕਿ ਇੱਥੋਂ ਇੱਕ ਅਜਿਹਾ ਕੈਂਡੀਡੇਟ ਅਜਿਹਾ ਆਵੇ ਕਿ ਠੋਕੋ ਤਾਲੀ ਨੂੰ ਸ਼ੀਸਾ ਦਿਖਾ ਸਕੇ ਅਤੇ ਉਸ ਤੋਂ ਸਵਾਲ ਪੁੱਛ ਸਕੇ। ਇਸ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕੇ ਪੂਰਬੀ ਦੇ ਲੋਕਾਂ ਦਾ ਜੋ ਹੁਕਮ ਸੀ, ਉਸ ਨੂੰ ਸਿਰ ਮੱਥੇ ਰੱਖਦੇ ਹੋਏ ਮੈਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਿਰ ਹਾਂ।
ਠੋਕੋ ਤਾਲੀ ਸਿੱਧੂ ਜੋ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਉਸ ਨੇ ਹੋਰ ਕਿਸੇ ਦਾ ਨਹੀਂ ਬਣਨਾ
ਉਨ੍ਹਾਂ ਕਿਹਾ ਕਿ ਹੁਣ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਠੋਕੋ ਤਾਲੀ ਸਿੱਧੂ ਜੋ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਉਸ ਨੇ ਹੋਰ ਕਿਸੇ ਦਾ ਨਹੀਂ ਬਣਨਾ। ਉਨ੍ਹਾਂ ਕਿਹਾ ਕਿ 18 ਸਾਲ ਹੋ ਗਏ ਹਨ, ਐਮਪੀ, ਚੀਫ ਪਾਰਲੀਮੈਂਟਰੀ, ਮਨਿਸਟਰ, ਦੋਵੇਂ ਸਰਕਾਰਾਂ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਹਢਾਉਣ ਤੋਂ ਬਾਅਦ ਵੀ ਅੱਜ ਵੀ ਪੂਰਬੀ ਹਲਕੇ ਦਾ ਮੁੱਦਾ ਅੰਮ੍ਰਿਤਰਸ ਦਾ ਕੀ ਹੈ, ਬਿਜਲੀ, ਪਾਣੀ, ਸੜਕ ਅੱਜ ਵੀ ਬੇਰੋਜ਼ਗਾਰੀ ਦੀ ਗੱਲ ਹੀ ਸਾਹਮਣੇ ਆਉਂਦੀ ਹੈ। ਉਪਰੋਂ ਠੋਕੋ ਤਾਲੀ ਪੰਜਾਬ ਦੇ ਮਾਡਲ ਦੀ ਗੱਲ ਕਰਦਾ ਹੈ, ਇਹ ਮਾਡਲ ਹੈ ਸਿਰਫ਼ ਥੋਖੇ ਦਾ, ਚੀਟਿੰਗ ਦਾ, ਫਰੇਬ ਦਾ ਭੰਗੌੜੇ ਦਾ, ਇਸ ਨੇ ਕੋਈ ਕੰਮ ਨਹੀਂ ਕਰਨਾ, ਸਿਵਾਏ ਲੋਕਾਂ ਨੂੰ ਮੂਰਖ ਬਣਾਉਣ ਤੋਂ, ਧੋਖਾ ਦੇਣ ਤੋਂ, ਲੋਕ ਇਸਦਾ ਜਵਾਬ ਮੰਗਦੇ ਹਨ।
ਸਿੱਧੂ ਮੂੰਹ ਮੰਗੀਆਂ ਕੇ ਲੈਂਦਾ ਹੈ ਵਜੀਰੀਆਂ
ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕੀ ਤੁਸੀਂ ਦੋਵੇਂ ਇਲਾਕੇ ਮੈਨੇਜ ਕਿਵੇਂ ਕਰੋਗੇ ਇਸ ਤੇ ਮਜੀਠੀਆ ਨੇ ਕਿਹਾ ਮੈਨੂੰ ਰੱਬ ਤੇ ਪੂਰਾ ਭਰੋਸਾ ਹੈ, ਅਤੇ ਲੋਕ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਮਜੀਠੇ ਜਾ ਕੇ ਦੇਖ ਲਓ, ਲੋਕਾਂ ਨੂੰ ਮੇਰੇ ਕੰਮ ਦਾ ਪਤਾ ਹੈ, ਕਿ ਮਜੀਠੀਆ ਭਗੌੜਾ ਨਹੀਂ। ਇਸ ਦੇ ਵਾਂਗ ਇਹ ਨਹੀਂ ਕਿ ਜਿਸ ਦੀ ਸਰਕਾਰ ਹੈ, ਉਸ ਦਾ ਹਿੱਸਾ ਬਣ ਜਾਓ। ਉਨ੍ਹਾਂ ਕਿਹਾ ਕਿ ਸਿੱਧੂ ਵਜੀਰੀਆਂ ਮੂੰਹ ਮੰਗ ਕੇ ਲੈਂਦਾ ਹੈ, ਪ੍ਰਧਾਨਗੀਆਂ ਮੂੰਹ ਮੰਗ ਕੇ ਲੈਂਦਾ ਹੈ ਤੇ ਫਿਰ ਮਾਡਲ ਦੀ ਗੱਲ ਕਰਦਾ ਹੈ, ਇਸ ਦਾ ਮਾਡਲ ਇਕੱਲਾ ਧੋਖੇ ਦਾ ਹੈ।
ਇਹ ਵੀ ਪੜੋ:- 'ਨਵਜੋਤ ਸਿੱਧੂ ਨੇ ਤਿਆਰ ਕੀਤਾ ਝੂਠ ਤੇ ਫਰੇਬ ਦਾ ਮਾਡਲ'