ਮਾਇਨਿੰਗ ਨੂੰ ਲੈ ਕੇ ਮਜੀਠੀਆ ਨੇ AAP ਸਰਕਾਰ 'ਤੇ ਚੁੱਕੇ ਸਵਾਲ ਅੰਮ੍ਰਿਤਸਰ:ਰੇਤ ਮਾਇਨਿੰਗ ਸੰਬਧੀ ਆਪ ਸਰਕਾਰ ਵਲੋਂ ਕੀਤੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਬਿਕਰਮ ਮਜੀਠੀਆ ਵਲੋਂ ਅੰਮ੍ਰਿਤਸਰ ਦੇ ਨਿਜੀ ਹੌਟਲ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆ ਬਿਕਰਮ ਮਜੀਠੀਆ ਨੇ ਆਪ ਵਿਧਾਇਕ ਅਮਿਤ ਰਤਨ ਅਤੇ ਸਰਪੰਚ ਦੇ ਪਤੀ ਦੀ ਆਡੀਓ ਅਤੇ ਹੋਰ ਸੱਮਗਰੀ ਪੱਤਰਕਾਰਾਂ ਦੇ ਸਨਮੁਖ ਪੇਸ਼ ਕਰਦਿਆ ਰੇਤ ਮਾਇਨਿੰਗ ਨੂੰ ਲੈ ਕੇ ਹੋ ਰਹੇ ਘਪਲੇ ਦੀਆਂ ਹੋਰ ਪੋਲ੍ਹਾਂ ਖੋਲਣ ਦੀ ਗੱਲ ਆਖੀ ਹੈ।
ਮੁੱਖ ਮੰਤਰੀ ਮਾਨ ਨੂੰ ਕਿਹਾ 'ਬੇਈਮਾਨ ਸਿੰਘ ਮਾਨ' : ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਰੇਤ ਖੱਡਾਂ ਦੀ ਸੁੱਭ ਆਰੰਭ ਕਰਦਿਆ ਇਕ ਪ੍ਰੈਸ ਵਾਰਤਾ ਦੌਰਾਨ ਮੇਰੇ ਉੱਤੇ ਸਾਰੀ ਪ੍ਰੈਸ ਕਾਨਫਰੰਸ ਕਰ ਛੱਡੀ ਕਿ ਮਜੀਠੀਆ ਹਾਰਿਆ ਹੋਇਆ ਜਰਨੈਲ ਹੈ। ਮਜੀਠੀਆ ਨੇ ਕਿਹਾ ਕਿ ਚਲੋਂ ਚੰਗਾ ਹੈ ਬੇਈਮਾਨ ਸਿੰਘ ਮਾਨ ਮੁੱਖ ਮੰਤਰੀ ਨੇ ਮੈਨੂੰ ਜਰਨੈਲ ਤਾਂ ਮਣਿਆ।
ਮਾਇਨਿੰਗ ਨੂੰ ਲੈ ਕੇ ਮਜੀਠੀਆ ਨੇ AAP ਸਰਕਾਰ 'ਤੇ ਚੁੱਕੇ ਸਵਾਲ ਆਪ ਸਰਕਾਰ ਉੱਤੇ ਸਾਧੇ ਨਿਸ਼ਾਨੇ :ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਰਾਘਵ ਚੱਢਾ ਅਤੇ ਹਰਪਾਲ ਚੀਮਾ ਜਿਸ ਚਮਕੌਰ ਹਲਕੇ ਦੀ ਮਾਇਨਿੰਗ ਨੂੰ ਗੈਂਰ ਕਾਨੂੰਨੀ ਦੱਸਦੇ ਰਹੇ, ਉਸੇ ਮਾਇਨਿੰਗ ਦਾ ਠੇਕੇਦਾਰ ਰਾਕੇਸ਼ ਚੌਧਰੀ ਆਪ ਸਰਕਾਰ ਦੀ ਸੈਟਿੰਗ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਬੋਲਦਾ ਰਿਹਾ। ਇਹ ਸਭ ਭਗਵੰਤ ਮਾਨ ਨਾਲ ਉਸ ਦੀ ਸੈਟਿੰਗ ਦਾ ਨਤੀਜਾ ਹੈ, ਕਿਉਕਿ ਚੰਨੀ ਸਰਕਾਰ ਵੇਲ੍ਹੇ ਜਿਸ ਮਾਇਨਿੰਗ ਨੂੰ ਗੈਰ ਕਾਨੂੰਨੀ ਦੱਸ ਕੇ ਰਾਘਵ ਚਢਾ ਨੇ ਰਾਕੇਸ਼ ਚੌਧਰੀ ਉੱਤੇ ਪਰਚਾ ਦਰਜ ਕਰਵਾਉਂਦੇ ਹੋਏ ਉਸ ਰੇਤ ਮਾਇਨਿੰਗ ਨੂੰ ਨਾਜਾਇਜ਼ ਦੱਸਿਆ ਸੀ, ਅੱਜ ਆਪ ਸਰਕਾਰ ਵੇਲ੍ਹੇ ਉਹ ਕਿਵੇ ਲੀਗਲ ਹੋ ਗਈ।
ਬਲੈਕ ਲਿਸਟ ਕਰਨ ਦੀ ਥਾਂ ਮੁੜ ਠੇਕਾ ਦਿੱਤਾ :ਬਿਕਰਮ ਮਜੀਠੀਆ ਨੇ ਕਿਹਾ ਉਸ ਨੂੰ ਦੁਬਾਰਾ ਮਾਇਨਿੰਗ ਦਾ ਕਾਂਟ੍ਰੈਕਟ ਸਰਕਾਰ ਵਲੋਂ ਕਿਉਂ ਦਿੱਤਾ ਗਿਆ। ਇਹ ਜਾਂਚ ਦਾ ਵਿਸ਼ਾ ਹੈ, ਕਿਉਕਿ ਹਾਈਕੋਰਟ ਵਲੋ ਜਾਂਚ ਕਰਵਾਉਣ ਉਪਰੰਤ ਜਿਸ ਬੰਦੇ ਉੱਤੇ ਚਾਰ ਪਰਚੇ ਹੋਏ ਹੋਣ ਉਸ ਬੰਦੇ ਨੂੰ ਬਲੈਕ ਲਿਸਟ ਕਰਨ ਦੀ ਥਾਂ ਉਸ ਨੂੰ ਦੁਬਾਰਾ ਕਾਂਟ੍ਰੈਕਟ ਦੇਣਾ ਭ੍ਰਿਸ਼ਟਾਚਾਰ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੋਰ ਵੀ ਬਹੁਤ ਕੁਝ ਇਸ ਸਰਕਾਰ ਸਬੰਧੀ ਖੁਲਾਸੇ ਕਰਨ ਨੂੰ ਪਿਆ ਹੈ, ਜੋ ਕਿ ਉਹ ਸਮੇਂ ਸਮੇਂ ਉੱਤੇ ਕਰਨਗੇ।
ਇਹ ਵੀ ਪੜ੍ਹੋ:Commissioner's Angry Behaviour: ਚੋਰੀ ਹੋ ਰਿਹਾ ਜ਼ਬਤ ਵ੍ਹੀਕਲਾਂ ਦਾ ਸਾਮਾਨ, ਸਵਾਲ ਪੁੱਛਿਆਂ ਤਾਂ ਕਮਿਸ਼ਨਰ ਸਾਬ੍ਹ ਕਹਿੰਦੇ- ਮੈਂ ਕਿਹੜਾ ਟਾਇਰ ਜੇਬ੍ਹ 'ਚ ਪਾ ਕੇ ਘੁੰਮਦਾ...