ਅੰਮ੍ਰਿਤਸਰ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਰਾਜਨੀਤਕ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਉਥੇ ਹੀ ਬਿਕਰਮ ਮਜੀਠੀਆਂ ਤੇ ਨਵਜੋਤ ਸਿੱਧੂ ਵਿਚਕਾਰ ਸ਼ਬਦੀ ਵਾਰ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਦੇ ਤਹਿਤ ਹੀ ਅੰਮ੍ਰਿਤਸਰ ਦੇ ਪੂਰਬੀ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਗਈ। ਜਿੱਥੇ ਉਹਨਾਂ ਵੱਲੋਂ ਮੀਡੀਆ ਨੂੰ ਵੀ ਸੰਬੋਧਿਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਿੱਧੂ ਮੈਨੂੰ ਤੇ ਆਪਣੇ ਆਪ ਨੂੰ ਨਿੱਜੀ ਤੌਰ 'ਤੇ ਬੋਲ ਬੁਲਾ ਕੇ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਰਿਹਾ ਹੈ। ਉਸਨੂੰ ਸਿਰਫ਼ ਕੁਰਸੀ ਦੀ ਭੁੱਖ ਹੈ। ਜਦੋਂ ਰਾਹੁਲ ਗਾਂਧੀ ਜੋ ਕਿ ਅੱਜ ਉਸਦਾ ਮਾਈ ਬਾਪ ਹੈ, ਜਦੋਂ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਉਸਨੇ ਫਿਰ ਰਾਹੁਲ ਗਾਂਧੀ ਨੂੰ ਪੱਪੂ ਬਣਾ ਦੇਣਾ ਅਤੇ ਸ਼ਾਇਦ ਆਪ ਹੀ ਪਾਰਟੀ ਤੋਂ ਬਾਹਰ ਹੋ ਮੀਡੀਆ 'ਤੇ ਵੀ ਹਮਲਾ ਕਰ ਦੇਵੇ। ਸੋ ਪੱਤਰਕਾਰ ਭਾਈਚਾਰੇ ਨੂੰ ਵੀ ਉਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਬਿਕਰਮ ਮਜੀਠੀਆ ਨੇ ਹਲਕਾ ਮਜੀਠਾ ਬਾਰੇ ਦਿੱਤੇ ਸੰਕੇਤ ਉਹਨਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਹਲਕੇ ਦੇ ਹਰਮਨ ਪਿਆਰੇ ਹਨ, ਉਹ ਕਦੇ ਵੀ ਸਿੱਧੂ ਵਰਗੇ ਢੋਗੀ ਬੰਦੇ ਨੂੰ ਵੋਟਾਂ ਨਹੀ ਪਾਉਣਗੇ। ਸਗੋਂ ਆਪਣੇ ਛੋਟੇ ਵੀਰ ਮਜੀਠਿਆ ਨੂੰ ਵੋਟਾਂ ਪਵਾ ਲੋਕਾਂ ਦੇ ਭਲੇ ਵਿੱਚ ਨਿਤਰਣਗੇ। ਕਿਉਂਕਿ ਸਿੱਧੂ ਦੀ ਤਾਂ ਘਰ ਵਿੱਚ ਕੋਈ ਨਹੀ ਸੁੱਣਦਾ ਤਾਂ ਬਾਹਰ ਉਸਨੂੰ ਕਿਸਨੇ ਪੁੱਛਣਾ। ਸਿੱਧੂ ਮੌਕਾ ਪ੍ਰਸਤ ਬੰਦਾ ਤਿੰਨ-ਤਿੰਨ ਵਾਰ ਸਰਕਾਰ ਵਿੱਚ ਰਿਹਾ, ਪਰ ਲੋਕਾਂ ਦਾ ਕੁੱਝ ਨਹੀ ਸਵਾਰਿਆ, ਸੋ ਹੁਣ ਲੋਕ ਉਸ ਨੂੰ ਮੌਕਾ ਨਹੀ ਦੇਣਗੇ।
ਉਹ ਮੁੱਖ ਮੰਤਰੀ ਛੱਡੋ ਐਮ.ਐਲ.ਏ ਬਣ ਕੇ ਹੀ ਦਿਖਾ ਦੇਵੇੇ। ਸਾਡੀ ਸਰਕਾਰ ਵੇਲੇ ਸਿੱਧੂ ਸੁਖਬੀਰ ਬਾਦਲ ਨੂੰ ਬਾਪੂ ਤੇ ਮੈਨੂੰ ਛੋਟਾ ਭਰਾ ਕਹਿੰਦਾ ਸੀ, ਅੱਜ ਮਜੀਠਿਆ ਮਾੜਾ ਲੱਗਦਾ। ਸਿੱਧੂ ਕਿਸੇ ਘੜੇ ਦੇ ਠੱਕਣ ਵਰਗਾ ਨਹੀ, ਇਸਨੇ ਹਰ ਪਾਰਟੀ ਨਾਲ ਧੋਖਾ ਕੀਤਾ ਹੈ, ਇਹ ਨਹੀ ਬੱਚਦਾ ਇਸ ਵਾਰ ਲੋਕ ਹਿਸਾਬ ਲੈਣਗੇ। ਪ੍ਰੋ ਭੁੱਲਰ ਦੀ ਰਿਹਾਈ ਨੂੰ ਲੈ ਕੇ ਉਹਨਾਂ ਕੇਜਰੀਵਾਲ ਸਰਕਾਰ 'ਤੇ ਵੀ ਤੰਜ਼ ਕੱਸਦਿਆ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਸਹੀ ਫ਼ੈਸਲਾ ਲੈਣ ਦੀ ਲੋੜ ਹੈ।
ਇਹ ਵੀ ਪੜੋ:-ਬਿਕਰਮ ਮਜੀਠੀਆ ’ਤੇ ਭੜਕੇ ਨਵਜੋਤ ਸਿੱਧੂ, ਕਿਹਾ...