ਅੰਮ੍ਰਿਤਸਰ:ਮੀਜੀਠੀਆ (Mijithia) ਆਪਣੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ (Amritsar) ਪੁੱਜੇ ਉੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅੰਮ੍ਰਿਤਸਰ ਦੇ ਖਾਸ ਕਰਕੇ ਪੁਰਵੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ 18 ਸਾਲ ਸਿੱਧੂ ਜੋੜੇ ਨੇ ਅੱਜ ਤੱਕ ਇਸ ਹਲਕੇ ਦਾ ਨਾਂ ਤੇ ਕੋਈ ਵਿਕਾਸ ਕੀਤਾ ਹੈ ਤੇ ਨਾ ਹੀ ਕੋਈ ਸੁੱਖ ਸਹੂਲਤਾਂ ਦਿੱਤੀਆਂ।
ਇਸ ਕਰਕੇ ਜਿਹੜਾ ਬੰਦਾ ਪੰਜਾਬ ਮਾਡਲ (Punjab model) ਦੀ ਗੱਲ ਕਰਦਾ ਹੈ ਉਸਦਾ ਆਪਣਾ ਹਲਕਾ ਸਭ ਤੋਂ ਮਾੜਾ ਹੈ ਇਸ ਹਲਕੇ ਦੀਆਂ ਸੜਕਾਂ ਠੀਕ ਕਰਨੀਆਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਲੋਕਾਂ ਦੇ ਘਰਾਂ ਉਤੋਂ ਹਾਈ ਟੈਨਸ਼ਨ ਤਾਰਾ ਨਿਕਲਦੀਆਂ ਹਨ। ਉਨ੍ਹਾਂ ਨੂੰ ਅਨਡਰ ਗਰਾਉਂਡ ਕਰਨ ਦੀ ਜਰੂਰਤ ਹੈ।
ਇਸ ਹਲਕੇ ਵਿੱਚ ਵਧੀਆ ਪਾਰਕ ਬਨਾਉਣਾ ਖੇਡਾਂ ਦੇ ਲਈ ਹਲਕੇ ਵਿੱਚ ਵਧੀਆ ਗਰਾਉਂਡ ਬਣਾਉਣ ਅਕਾਲੀ ਦਲ ਦੀ ਜ਼ਿੰਮੇਵਾਰੀ ਹੋਵੇਗੀ। ਸਕੂਲਾਂ ਕਾਲਜਾਂ ਦੇ ਵਧੀਆ ਪ੍ਰਬੰਧ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਵੱਲਾ ਸਬਜ਼ੀ ਮੰਡੀ ਦਾ ਸੁਧਾਰ ਕਰਨਾ।
ਰੇਲਵੇ ਬ੍ਰਿਜ਼ ਤਿਆਰ ਕਰਨਾ ਦਬੁਰਜੀ ਗੋਲਡਨ ਗੇਟ ਦੇ ਹਲਕੇ ਵਿੱਚ ਸਫਾਈ ਦਾ ਵਧੀਆ ਪ੍ਰਬੰਧ ਕਰਨਾ ਸ਼ਿਵਾਲਾ ਭਾਇਆ ਇਲਾਕੇ ਨੂੰ ਸਭ ਤੋਂ ਉਚ ਤਰੀਕੇ ਦਾ ਸੁਧਾਰ ਤੇ ਵਰਲਡ ਮੈਪ ਤੇ ਲਿਆਣਾ ਅਕਾਲੀ ਸਰਕਾਰ ਦੇ ਮੁੱਖ ਕੰਮ ਹਨ।
ਜਿਸ ਤਰਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਜਲਿਆਂਵਾਲਾ ਬਾਗ ਵੇਖਣ ਆਉਂਦੇ ਹਨ ਉਸ ਤਰ੍ਹਾਂ ਸ਼ਿਵਾਲਾ ਇਲਾਕੇ ਨੂੰ ਵਧੀਆ ਤਰੀਕੇ ਨਾਲ਼ ਤਿਆਰ ਕਰਨਾ ਮੁੱਧਲੁ ਪਿੰਡ ਦੀ ਉਸਾਰੀ ਵੇਰਕਾ ਦੀ ਉਸਾਰੀ ਚੰਗੇ ਤਰੀਕੇ ਨਾਲ਼ ਕਰਨੀ ਹੈ ਜਦੋਂ ਸਰਕਾਰ ਬਣਦੀ ਹੈ ਕੈਮ੍ਪ ਲੱਗਾ ਕੇ ਰਾਸ਼ਨ ਕਾਰਡ ਬਨਾਨੇ ਤੇ ਬੀਬੀਆਂ ਦੀ ਪੈਨਸ਼ਨ ਲਗਾਨੀ ਸ਼ਗੁਣ ਸਕੀਮ ਇਕ ਹਫਤਾ ਪਿਹਲਾਂ ਦੇਣ ਦਾ ਉਪਰਾਲਾ ਕਰਨਾ। ਬੱਚੇ ਨੂੰ ਬਾਹਰ ਪੜਨ ਲਈ ਭੇਜਣ ਲਈ ਲੋਨ ਦਾ ਪ੍ਰਬੰਧ ਕਰਨਾ ਇਹ ਸਾਰੇ ਮੁੱਖ ਕਮ ਰੱਖੇ ਗਏ ਹਨ 10 ਲੱਖ ਰੁਪਏ ਦਾ ਬੀਮਾ ਮੁਫ਼ਤ ਤੇ ਇਲਾਜ ਤੇ ਬਿਜਲੀ ਦਾ 10 ਰੁਪਏ ਯੂਨਿਟ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।