ਅੰਮ੍ਰਿਤਸਰ:ਬੀਤੇ ਸਮੇਂ ਵਿੱਚ 'ਆਪ' ਆਗੂ ਸੰਜੇ ਸਿੰਘ ਖਿਲਾਫ ਮਾਣਹਾਨੀ (Defamation case against Sanjay Singh) ਦੇ ਮਾਮਲੇ 'ਚ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੀ ਅਦਾਲਤ 'ਚ (Bikram Majithia appeared in Amritsar court) ਪੇਸ਼ ਹੋਏ ਅਤੇ ਉਨ੍ਹਾਂ ਨੇ ਕੇਸ ਬਾਬਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਸ ਦਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗ ਕੇ ਆਪਣਾ ਖਹਿੜਾ ਛਡਵਾਇਆ ਸੀ ਅਤੇ ਹੁਣ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਨਹੀਂ (Sanjay Singh did not appear in court) ਹੋ ਰਹੇ।
ਕਾਨੂੰਨ ਦੀ ਸਥਿਤੀ:ਮਜੀਠੀਆ ਨੇ ਕਿਹਾ ਪੰਜਾਬ ਅੰਦਰ ਕਾਨੂੰਨ ਨਾਂਅ ਦੀ ਕੋੋਈ ਚੀਜ਼ ਨਹੀਂ ਹੈ ਅਤੇ ਸ਼ਰੇਆਮ ਸੂਬੇ ਵਿੱਚ ਗੈਂਗਸਟਰਾਂ ਵੱਲੋਂ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੀ ਗੱਲ ਤਾਂ ਛੱਡੋ ਸੂਬੇ ਵਿੱਚ ਖੁਦ ਪੁਲਿਸ ਸੁਰੱਖਿਆਤ ਨਹੀਂ ਹੈ ਅਤੇ ਲੋਕਾਂ ਦੇ ਬਚਾਅ ਲਈ ਤਾਇਨਾਤ ਪੁਲਿਸ ਮੁਲਜ਼ਮਾਂ ਉੱਤੇ ਹਮਲੇ (Police accused are being attacked) ਹੋ ਰਹੇ ਹਨ ਅਤੇ ਪਿਛਲੇ ਦਿਨੀ ਨਕੋਦਰ ਵਿਖੇ ਪੁਲਿਸ ਮੁਲਜ਼ਮ ਦੀ ਸ਼ਹੀਦੀ ਤੱਕ ਹੋਈ ਹੈ।
ਨਿਵੇਸ਼ ਤੋਂ ਵਾਂਝਾ ਪੰਜਾਬ:ਮਜੀਠੀਆ ਨੇ ਕਿਹਾ ਕਿ ਸੂਬੇ ਵਿੱਚ ਜਿਸ ਤਰ੍ਹਾਂ ਗੈਂਗਸਟਰਾਂ ਦਾ ਰਾਜ (Gangsters reign in the state) ਹੈ ਉਸ ਹਿਸਾਬ ਨਾਲ ਕੋਈ ਵੀ ਫੈਕਟਰੀ ਜਾਂ ਸਨਅਤਕਾਰ ਸੂਬੇ ਵਿੱਚ ਨਿਵੇਸ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਅੱਜ ਸ਼ਰਾਰਤੀ ਅਨਸਰਾਂ ਦਾ ਬੋਲਬਾਲਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵਾਲਿਆਂ ਦੇ ਮਗਰ ਲੱਗ ਕੇ ਸੂਬੇ ਦਾ ਖਾਤਮਾ ਕਰਨ ਉੱਤੇ ਲੱਗੇ ਹਨ।