ਪੰਜਾਬ

punjab

By

Published : Jun 20, 2020, 1:50 PM IST

ETV Bharat / state

ਬਿਹਾਰ ਪੁਲਿਸ ਪਹੁੰਚੀ ਸਿੱਧੂ ਦੇ ਦੁਆਰ, ਚੋਣ ਜ਼ਾਬਤੇ ਦੀ ਉਲੰਘਣਾ ਦਾ ਹੈ ਮਾਮਲਾ

2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਬਿਹਾਰ ਪੁਲਿਸ ਅਧਿਕਾਰੀਆਂ ਨਵਜੋਤ ਸਿੱਧੂ ਨੂੰ ਨੋਟਿਸ ਦੇਣ ਦੇ ਲਈ ਪਹੁੰਚੇ ਹਨ।

ਬਿਹਾਰ ਪੁਲਿਸ ਪਹੁੰਚੀ ਸਿੱਧੂ ਦੇ ਦੁਆਰ, ਚੋਣ ਜ਼ਾਬਤੇ ਦੀ ਉਲੰਘਣਾ ਹੈ ਮਾਮਲਾ
ਬਿਹਾਰ ਪੁਲਿਸ ਪਹੁੰਚੀ ਸਿੱਧੂ ਦੇ ਦੁਆਰ, ਚੋਣ ਜ਼ਾਬਤੇ ਦੀ ਉਲੰਘਣਾ ਹੈ ਮਾਮਲਾ

ਅੰਮ੍ਰਿਤਸਰ: ਬਿਹਾਰ ਪੁਲਿਸ ਦਿਨ ਸ਼ਨਿਚਰਵਾਰ ਨੂੰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਭੇਜਿਆ ਹੈ, ਜੋ ਕਿ ਇੱਕ ਸਾਲ ਪਹਿਲਾ ਬਿਹਾਰ ਦੇ ਇੱਕ ਕੋਰਟ ਵਿੱਚ ਰਜਿਸਟਰ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਬਿਹਾਰ ਪੁਲਿਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ ਨਵਜੋਤ ਸਿੱਧੂ ਨੂੰ ਮਿਲਣਾ ਚਾਹਿਆ।

ਸੂਤਰਾਂ ਮੁਤਾਬਕ ਬਿਹਾਰ ਪੁਲਿਸ ਨੇ ਇਹ ਮਾਮਲਾ ਉਦੋਂ ਦਰਜ਼ ਕੀਤਾ ਸੀ, ਜਦੋਂ ਨਵਜੋਤ ਸਿੱਧੂ ਚੋਣ ਜ਼ਾਬਤੇ ਦੌਰਾਨ ਦੀ ਉਲੰਘਣਾ ਕਰਦੇ ਹੋਏ ਕਾਂਗਰਸ ਉਮੀਦਵਾਰ ਤਾਰੀਕ ਅਨਵਰ ਦੇ ਹੱਕ ਵਿੱਚ ਕਟਿਹਾਰ ਜ਼ਿਲ੍ਹੇ ਵਿੱਚ ਰੈਲੀ ਕੀਤੀ ਸੀ।

ਵੇਖੋ ਵੀਡੀਓ।

ਬਿਹਾਰ ਤੋਂ ਆਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 16, ਅਪ੍ਰੈਲ 2019 ਨੂੰ ਕੀਤੀ ਗਈ ਇਸ ਰੈਲੀ ਵਿੱਚ ਬੋਲਦੇ ਸਮੇਂ ਮੁਸਿਲਮ ਭਾਈਚਾਰੇ ਨੂੰ ਇੱਕ ਭੜਕਾਉ ਅਪੀਲ ਕੀਤੀ ਸੀ।

ਬਿਹਾਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਬਾਹਰ ਆਉਂਦੇ ਹਨ, ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਉਹ ਘਰੇ ਨਹੀਂ ਹਨ।

ABOUT THE AUTHOR

...view details