ਅੰਮ੍ਰਿਤਸਰ: ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰੇ ‘ਚ ਲੈ ਰਹੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਇਕ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੇ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਜਾਰੀ ਹੈ।
ਸੂਤਰਾਂ ਦੀ ਮੰਨੀਏ ਤਾਂ ਸਿੱਧੂ ਜੋੜੀ ਦੇ ਓਐਸਡੀ ਗੌਰਵ ਵਾਸੂਦੇਵ ਅਤੇ ਪੀਏ ਗਿਰਿਸ਼ ਸ਼ਰਮਾ ਉਪਰ ਕਮਰਸ਼ੀਅਲ ਪ੍ਰਜੈਕਟਾਂ ਨੂੰ ਮਨਜ਼ੂਰੀ ਦਿਵਾਉਣ ਮੌਕੇ ਗੜਬੜ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇੰਨਾਂ ਹੀ ਨਹੀਂ ਸੀਐੱਲਯੂ ਫਾਈਲਸ ਦੇ ਮਾਮਲੇ ‘ਚਸੂਤਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਬਾਜ਼ਾਰ ਤੋਂ ਘੱਟ ਕੀਮਤਾਂ ‘ਤੇ ਬੂਥਾਂ ਖ਼ਰੀਦੀਆਂ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦੋ ਬੂਥਾਂ ਨੂੰ ਅੱਗੇ ਕਿਰਾਏ ‘ਤੇ ਵੀ ਦਿੱਤਾ ਹੈ। ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਓ.ਐੱਸ.ਡੀ. ਵੀ ਰਡਾਰ ‘ਤੇ ਹਨ, ਫ਼ਿਲਹਾਲ ਵਿਜੀਲੈਂਸ ਵਲੋਂ ਇਸ ਪੂਰੇ ਡਿਲਿੰਗ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਰੀ ਹੈ ।