ਅੰਮ੍ਰਿਤਸਰ :ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਮਾਈਨਿੰਗ ਮਾਫੀਆ ਨੂੰ ਠੱਲ੍ਹ ਪਾਉਂਦੇ ਹੋਏ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਜਦੋਂ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੀ ਪੁਲਿਸ ਵੀ ਮੁਸਤੈਦ ਹੈ। ਇਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਸ਼ਿਕੰਜਾ ਕੱਸਦੇ ਹੋਏ ਹਲਕਾ ਅਜਨਾਲ਼ਾ ਦੇ ਪਿੰਡ ਸਾਹੋਵਾਲ ਵਿਖੇ ਵੱਡਾ ਐਕਸ਼ਨ ਕੀਤਾ ਗਿਆ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਮਾਈਨਿੰਗ ਮਾਫੀਆ 'ਤੇ ਵੱਡਾ ਐਕਸ਼ਨ,15 ਟਰੱਕ 2 ਜੇਸੀਬੀ ਮਸ਼ੀਨਾਂ ਸਮੇਤ ਤਿੰਨ ਕਾਬੂ
ਅੰਮ੍ਰਿਤਸਰ ਵਿਖੇ ਅਜਨਾਲਾ ਦੇ ਕਈ ਇਲਾਕਿਆਂ 'ਚ ਧੜੱਲੇ ਨਾਲ ਚੱਲਦੇ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਲੈ ਕੇ ਆਖਰਕਾਰ ਕਾਰਵਾਈ ਸ਼ੁਰੂ ਹੋਈ। ਇਸ ਮੌਕੇ ਪੁਲਿਸ ਨੇ ਕਾਰਵਾਈ ਕਰਦਿਆਂ 3 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Published : Jan 18, 2024, 12:30 PM IST
ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਐਕਸ਼ਨ: ਜਿਸ ਦੌਰਾਨ ਅੰਮ੍ਰਿਤਸਰ ਦੇਹਾਤੀ ਦੀ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਐਸ ਐਚ ਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਐਕਸ਼ਨ ਕਰਦੇ ਹੋਏ ਅਜਨਾਲਾ ਦੇ ਪਿੰਡ 100 ਵਾਲ ਵਿਖੇ ਰੇਡ ਕਰਕੇ 15 ਟਰੱਕ ਦੋ ਜਿਸ ਵੀ ਮਸ਼ੀਨਾਂ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਉਹਨਾਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਮਾਈਨਿੰਗ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ।
- ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ, ਕਿਹਾ- ਸਭ ਕੁੱਝ ਜਾਣਦਿਆਂ ਸੀਐੱਮ ਮਾਨ ਨੇ ਬਦਲਾਖੋਰੀ ਤਹਿਤ ਜੇਲ੍ਹ 'ਚ ਡੱਕਿਆ
- ਹਨੂੰਮਾਨ ਮੰਦਿਰ 'ਚੋਂ 15 ਲੱਖ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ ਮੁਲਜ਼ਮ ਕਾਬੂ, ਚੋਰੀ ਹੋਇਆ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ
- ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਸਕਦੀ ਹੈ ਮੁਲਤਵੀ, ਕਾਂਗਰਸ ਅਤੇ 'ਆਪ' ਨੇ ਭਾਜਪਾ ਖ਼ਿਲਾਫ਼ ਕੀਤਾ ਜ਼ਬਰਦਸਤ ਪ੍ਰਦਰਸ਼ਨ
ਪਹਿਲਾਂ ਵੀ ਆਏ ਅਜਿਹੇ ਮਾਮਲੇ ਸਾਹਮਣੇ :ਇੱਥੇ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਹੁਤ ਸਾਰੇ ਨੇਤਾਵਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੱਡੇ ਵੱਡੇ ਸਵਾਲ ਅਤੇ ਵੱਡੇ ਵੱਡੇ ਐਕਸ਼ਨ ਕਰਨ ਦੀ ਗੱਲ ਕੀਤੀ ਗਈ ਸੀ। ਲੇਕਿਨ ਅੱਜ ਵੀ ਮਾਈਨਿੰਗ ਧੜੱਲੇ ਦੇ ਨਾਲ ਚੜ ਰਹੀ ਹੈ ਅਤੇ ਆਮ ਲੋਕਾਂ ਨੂੰ ਰੇਤ ਬਜਰੀ ਲੈਣ ਵਾਸਤੇ ਕਾਫੀ ਮੋਟੀ ਕੀਮਤ ਦੇਣੀ ਪੈ ਰਹੀ ਹੈ। ਉੱਥੇ ਹੀ ਅਜਨਾਲਾ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਨਜਾਇਜ਼ ਮਾਈਨਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੇਕਿਨ ਇਹ ਮਾਈਨਿੰਗ ਕਦੋਂ ਤੱਕ ਰੁਕਦੀ ਹੈ ਅਤੇ ਆਮ ਲੋਕਾਂ ਤੱਕ ਰੇਤ ਸਸਤੀ ਮਿਲਦੀ ਹੈ। ਇਹ ਤਾਂ ਸਮਾਂ ਇਹ ਦੱਸੇਗਾ ਪਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਜਿੰਨੇ ਵੀ ਵਾਅਦੇ ਨੇ ਉਹਨਾਂ ਦੀ ਫੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਪੰਜਾਬ ਵਿੱਚ ਪਰੇਸ਼ਾਨ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਉੱਤੇ ਵੀ ਸਵਾਲ ਚੁੱਕ ਜਾ ਰਹੇ ਹਨ।