ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਮਗੜ੍ਹੀਆ ਗੇਟ ਕੋਲ ਅੱਜ ਵੱਡਾ ਹਾਦਸਾ ਹੋਣੋਂ ਬੱਚ ਗਿਆ। ਦਰਅਸਲ ਰਾਮਗੜ੍ਹੀਆ ਗੇਟ ਨਜ਼ਦੀਕ ਐਲਪੀਜੀ ਗੈਸ ਪਾਈਪ ਪਾਉਣ ਲਈ ਜ਼ਮੀਨ ਦੀ ਪੁਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਗੈਸ ਦੀ ਲੀਕ ਹੋ ਗਈ। ਇਸ ਹਾਦਸੇ ਮਗਰੋਂ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
Amritsar News: ਅੰਮ੍ਰਿਤਸਰ ਵਿੱਚ ਟਲ਼ਿਆ ਵੱਡਾ ਹਾਦਸਾ, ਡਿੱਚ ਮਸ਼ੀਨ ਰਾਹੀਂ ਪੁਟਾਈ ਦੌਰਾਨ ਗੈਸ ਪਾਈਪ ਹੋਈ ਲੀਕ - ਗੈਸ ਪਾਈਪ ਲੀਕ
ਅੱਜ ਦੇਰ ਸ਼ਾਮ ਅੰਮ੍ਰਿਤਸਰ ਦੇ ਰਾਮਗੜ੍ਹੀਆ ਗੇਟ ਨਜ਼ਦੀਕ ਡਿਚ ਮਸ਼ੀਨ ਰਾਹੀਂ ਪੁਟਾਈ ਦੌਰਾਨ ਗੈਸ ਪਾਈਪ ਲੀਕ ਹੋ ਗਈ। ਇਸ ਦੌਰਾਨ ਇਲਾਕਾ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ।
ਡਿਚ ਮਸ਼ੀਨ ਨਾਲ ਪੁਟਾਈ ਦੌਰਾਨ ਗੈਸ ਪਾਈਪ ਹੋਈ ਲੀਕ :ਜਾਣਕਾਰੀ ਅਨੁਸਾਰ ਰਾਮਗਾੜ੍ਹੀਆ ਗੇਟ ਦੇ ਕੋਲ ਗੁਜਰਾਤ ਗੈਸ ਕੰਪਨੀ ਵਲੋਂ ਐਲਪੀਜੀ ਗੈਸ ਦੀ ਪਾਇਪਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਡਿਚ ਮਸ਼ੀਨ ਨਾਲ ਜ਼ਮੀਨ ਦੀ ਪੁਟਾਊਈ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਗੈਸ ਪਾਈਪ ਲੀਕ ਹੋ ਗਈ, ਜਿਸ ਦੇ ਚੱਲਦਿਆਂ ਇਲਾਕਾ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ਉਤੇ ਪੁਲਿਸ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਪਹੁੰਚ ਕੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਤੇ ਆਲ-ਦੁਆਲੇ ਦੀਆਂ ਦੁਕਾਨਾਂ ਬੰਦ ਕਰਵਾਈਆਂ।
ਹਾਦਸੇ ਮਗਰੋਂ ਕਾਫੀ ਸਮੇਂ ਬਾਅਦ ਪਹੁੰਚੇ ਗੈਸ ਕੰਪਨੀ ਦੇ ਅਧਿਕਾਰੀ :ਇਸ ਮੌਕੇ ਪ੍ਰਤੱਖਦਰਸ਼ੀ ਗਵਾਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮਗੜ੍ਹੀਆ ਗੇਟ ਦੇ ਨਜ਼ਦੀਕ ਪੁਟਾਈ ਦਾ ਕੰਮ ਚੱਲ ਰਿਹਾ ਸੀ। ਇਸਦੇ ਚੱਲਦਿਆਂ ਪੁਟਾਈ ਦੇ ਦੌਰਾਨ ਗੈਸ ਪਾਈਪ ਲੀਕ ਹੋ ਗਈ। ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਆਲੇ-ਦੁਆਲੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਪ੍ਰਤੱਖਦਰਸ਼ੀ ਨੇ ਕਿਹਾ ਕਿ ਗੈਸ ਕੰਪਨੀ ਦੇ ਅਧਿਕਾਰੀ ਕਾਫੀ ਦੇਰੀ ਨਾਲ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਿਸ ਅਧਿਕਾਰੀਆਂ ਵੱਲੋ ਮੌਕੇ ਸਿਰ ਕਾਬੂ ਪਾ ਲਿਆ ਗਿਆ। ਨਹੀਂ ਤਾਂ ਸ਼ਹਿਰ ਵਿਚ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਡਿਚ ਮਸ਼ੀਨ ਵਲੋਂ ਸੜਕ ਦੀ ਪੁਟਾਈ ਕੀਤੀ ਜਾ ਰਹੀ ਸੀ, ਜਿਸਦੇ ਚਲਦੇ ਗੈਸ ਪਾਈਪ ਲੀਕ ਹੋ ਗਈ। ਉਨ੍ਹਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਅਜਿਹੇ ਕੰਮ ਨੂੰ ਧਿਆਨ ਨਾਲ ਕੀਤਾ ਜਾਵੇ। ਇਸ ਸਬੰਧੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।