ਅੰਮ੍ਰਿਤਸਰ: ਮੁਹੰਮਦ ਲਤੀਫ ਨੂੰ ਪੀਐਮਯੂ ਕਰਤਾਰਪੁਰ ਲਾਂਘੇ ਦਾ ਸੀਈਓ ਨਿਯੁਕਤ ਕਰਨ ਦਾ ਮਾਮਲਾ ਗਰਮਉਂਦਾ ਜਾ ਰਿਹਾ ਹੈ ਸ਼ੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ 'ਤੇ ਸਵਾਲ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਸਿੱਖ ਸੰਗਤਾਂ ਸਵੇਰੇ ਸ਼ਾਮ ਵਿਛੜੇ ਗੁਰੂ ਧਾਮਾਂ ਦੀ ਅਰਦਾਸ ਹਰ ਰੋਜ਼ ਕਰਦੇ ਹਨ ਜਿਸ ਦੇ ਤਹਿਤ ਪਾਕਿਸਤਾਨ ਵਿੱਚ ਸਥਿਤ ਕਈ ਗੁਰਦੁਆਰਾ ਸਾਹਿਬ ਜੋ ਕਿ ਸਿੱਖਾਂ ਦੀ ਆਸਥਾ ਦਾ ਕੇਂਦਰ ਹਨ ਉਨ੍ਹਾਂ ਦੀ ਸਾਂਭ ਸੰਭਾਲ ਲਈ ਹੁਣ ਪਾਕਿਸਤਾਨ ਸਰਕਾਰ ਵੱਲੋਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਾਂਭ ਸੰਭਾਲ ਦੇਣ ਦੀ ਗੱਲ ਕਹੀ ਗਈ ਹੈ। ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਲਈ ਸਿਰਫ਼ ਸਾਹਿਬ ਸਿੱਖ ਸੰਗਤਾਂ ਨੂੰ ਹੀ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਜਿਸ ਧਰਮ ਦੀ ਆਸਥਾ ਜੁੜੀ ਹੋਵੇ ਉਸ ਆਸ਼ਾ ਦੇ ਤਹਿਤ ਹੀ ਕੰਮ ਕਰਨਾ ਚਾਹੀਦਾ ਹੈ ਉਹਦੇ ਨਾਲ ਕਿਹਾ ਕਿ ਪਾਕਿਸਤਾਨ ਦੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਜਾ ਰਹੀ ਸੀ।
ਇਸਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਗੁਰੂ ਧਾਮਾਂ ਵਿਚ ਸਿੱਖ ਸੰਗਤ ਨੂੰ ਹੀ ਪਹਿਰੇਦਾਰੀ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਉਥੇ ਨਤਮਸਤਕ ਹੋਣ ਜਾਵੇ ਤੇ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਕੇ ਉਨ੍ਹਾਂ ਦੀ ਕਦਰ ਕਰ ਸਕਣ ਉਨ੍ਹਾਂ ਕਿਹਾ ਪਰ ਪਾਕਿਸਤਾਨ ਸਰਕਾਰ ਗੁਰਦੁਆਰਿਆਂ ਦੇ ਵਿੱਚੋਂ ਸਿੱਖ ਕੌਮ ਨੂੰ ਪਿੱਛੇ ਕਰਕੇ ਆਪਣੀ ਮੁਸਲਿਮ ਕਮਿਊਨਿਟੀ ਜਾਂ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਅੱਗੇ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਸਿੱਖ ਦੀਆਂ ਭਾਵਨਾਵਾਂ ਸਿੱਖ ਹੀ ਸਮਝ ਸਕਦੇ ਹਨ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖ ਸੰਗਤ ਨੂੰ ਹੀ ਇਸ ਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਬੀਬੀ ਜਗੀਰ ਕੌਰ ਪਾਕਿਸਤਾਨ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਹ ਫੈਸਲਾ ਵਾਪਿਸ ਲਿਆ ਜਾਵੇ।