ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਉਮੀਦਵਾਰ ਦਾ ਐਲਾਨ - ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਟਿਕਟ

BJP Akali Dal no alliance between: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਣ ਵਾਲੇ ਗਠਜੋੜ 'ਤੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਇਹ ਤਾਂ ਵੱਡੀ ਲੀਡਰਾਂ ਦਾ ਅਤੇ ਪਾਰਟੀ ਦੇ ਪ੍ਰਧਾਨਾਂ ਦਾ ਕੰਮ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕਦੀ ਵੀ ਇਕੱਠੇ ਹੋ ਕੇ ਚੋਣ ਨਹੀਂ ਲੜ ਸਕਦੇ ।

Bharatiya Janata Party and Akali Dal no alliance between: Anil Joshi
ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਉਮੀਦਵਾਰ ਦਾ ਐਲਾਨ

By ETV Bharat Punjabi Team

Published : Dec 17, 2023, 8:18 PM IST

ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਉਮੀਦਵਾਰ ਦਾ ਐਲਾਨ



ਅੰਮ੍ਰਿਤਸਰ :ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ 2024 ਵਿੱਚ ਹੋਣ ਜਾ ਰਹੀਆਂ ਹਨ ਲੇਕਿਨ ਇਸ ਤੋਂ ਪਹਿਲਾਂ ਹੀ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਇੰਚਾਰਜ ਅਨਿਲ ਜੋਸ਼ੀ ਨੂੰ ਬਣਾਇਆ ਗਿਆ ਹੈ ਅਤੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਦੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਅਨਿਲ ਜੋਸ਼ੀ ਵੱਲੋਂ ਵੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਸਿਆਸਤ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪੰਜ ਵਿਧਾਇਕ ਹਨ ਲੇਕਿਨ ਪੰਜੇ ਵਿਧਾਇਕ ਲੋਕਾਂ ਦੇ ਕਿਸੇ ਵੀ ਕੰਮ ਵਿੱਚ ਨਹੀਂ ਪਹੁੰਚਦੇ । ਉਹਨਾਂ ਕਿਹਾ ਕਿ ਪੰਜਾਬ ਵਿੱਚ ਵਿਧਾਇਕ ਨਾਮ ਦੀ ਕੋਈ ਵੀ ਚੀਜ਼ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਉਹਨਾਂ ਦੇ ਕੋਈ ਕੰਮ ਹੋ ਪਾ ਰਹੇ ਹਨ ।

ਪੰਜਾਬ ਵਿੱਚ ਹੋਵੇਗਾ ਗਠਜੋੜ : ਜੋਸ਼ੀ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਸੀ ਤਾਂ ਆਮ ਲੋਕਾਂ ਦੇ ਕੰਮ ਬੜੀ ਆਸਾਨੀ ਨਾਲ ਹੁੰਦੇ ਸਨ ਅਤੇ ਲੋਕ ਹੁਣ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਦੁਬਾਰਾ ਤੋਂ ਪੰਜਾਬ ਵਿੱਚ ਵੇਖਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਵੱਲੋਂ ਲੋਕ ਸਭਾ ਦੀਆਂ ਚੋਣਾਂ ਨਾ ਲੜਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ,ਉਸਦੇ ਬਿਆਨ ਦੀ ਕੋਈ ਵੀ ਗਰੰਟੀ ਨਹੀਂ ਲੈ ਸਕਦਾ ਕਿਉਂਕਿ ਉਸ ਵੱਲੋਂ ਬਹੁਤ ਵਾਰ ਇਸ ਤਰਾਂ ਦੇ ਬਿਆਨ ਦਿੱਤੇ ਜਾਂਦੇ ਹਨ ਲੇਕਿਨ ਫਿਰ ਉਸ ਵੱਲੋਂ ਚੋਣਾਂ ਵੀ ਲੜੀਆਂ ਜਾਂਦੀਆਂ ਹਨ । ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਣ ਵਾਲੇ ਗਠਜੋੜ 'ਤੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਇਹ ਤਾਂ ਵੱਡੀ ਲੀਡਰਾਂ ਦਾ ਅਤੇ ਪਾਰਟੀ ਦੇ ਪ੍ਰਧਾਨਾਂ ਦਾ ਕੰਮ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕਦੀ ਵੀ ਇਕੱਠੇ ਹੋ ਕੇ ਚੋਣ ਨਹੀਂ ਲੜ ਸਕਦੇ । ਹੁਣ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚ ਚੋਣਾਂ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਬਾਕੀ ਸਿਆਸੀ ਪਾਰਟੀਆਂ ਕਦੋ ਤੱਕ ਆਪਣਾ ਉਮੀਦਵਾਰ ਐਲਾਨਦੀਆਂ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

ABOUT THE AUTHOR

...view details