ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਲਾ ’ਚ ਮਾਹਿਰ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਸਟੇਟ ਐਵਾਰਡ ਜਾਣੇ ਹਨ। ਇਸੇ ਲੜੀ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਨਿਭਾਅ ਰਹੇ ਭਾਈ ਰਵਿੰਦਰ ਸਿੰਘ ਨੂੰ "ਸ਼੍ਰੋਮਣੀ ਰਾਗੀ" ਦਾ ਐਵਾਰਡ ਦੇਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਭਾਈ ਰਵਿੰਦਰ ਸਿੰਘ ਨੂੰ ਦਿੱਤਾ ਜਾਵੇਗਾ "ਸ਼੍ਰੋਮਣੀ ਰਾਗੀ" ਐਵਾਰਡ - ਹਜ਼ੂਰੀ ਰਾਗੀ ਰਵਿੰਦਰ ਸਿੰਘ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਲਾ ’ਚ ਮਾਹਿਰ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਸਟੇਟ ਐਵਾਰਡ ਜਾਣੇ ਹਨ। ਇਸੇ ਲੜੀ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਨਿਭਾਅ ਰਹੇ ਭਾਈ ਰਵਿੰਦਰ ਸਿੰਘ ਨੂੰ "ਸ੍ਰੋਮਣੀ ਰਾਗੀ" ਦਾ ਐਵਾਰਡ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 34-35 ਸਾਲਾਂ ਤੋਂ ਦਰਬਾਰ ਸਾਹਿਬ ਵਿਖੇ ਨਿਰੰਤਰ ਰਾਗੀ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਐਵਾਰਡ ਮਿਲਣਾ ਮੇਰੀ ਸਿਆਣਪ ਨਹੀਂ ਸਗੋਂ ਮੇਰੇ ਤੋਂ ਬਹੁਤ ਗੁਣੀ ਗਿਆਨੀ ਕੀਰਤਨੀਏ ਗੁਰੂ ਘਰ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਰਾਮਦਾਸ ਜੀ ਵੱਲੋਂ ਮੇਰੇ ’ਤੇ ਮਿਹਰ ਕੀਤੀ ਗਈ ਹੈ, ਜਿਨ੍ਹਾਂ ਨੇ ਇਹ ਸਮਾਜਿਕ ਵਡਿਆਈ ਮੇਰੀ ਝੋਲੀ ਪਾਈ।
ਰਾਗੀ ਰਵਿੰਦਰ ਸਿੰਘ ਨੇ ਕਿਹਾ ਕਿ ਸਮੁੱਚਾ ਕੀਰਤਨੀ ਭਾਈਚਾਰਾ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਤੇ ਉਨ੍ਹਾਂ ਦੀ ਵੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ।