ਅੰਮ੍ਰਿਤਸਰ: ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ (Meeting with the Chief Minister at Chandigarh) ਵਿਖੇ ਮੀਟਿੰਗ ਕਰਕੇ ਬੇਅਦਬੀ ਮਾਮਲੇ ਦੀ ਰਿਪੋਰਟ ਹਾਸਿਲ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਨੂੰ ਮੁੱਖ ਮੰਤਰੀ ਵੱਲੋਂ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਰਗਾੜੀ ਜਾਂ ਬਹਿਬਲ ਕਲਾਂ ਘਟਨਾ ਦੀ ਨਹੀਂ ਹੈ, ਬਲਕਿ ਉਹ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ (Theft of Saroop of Sri Guru Granth Sahib Ji) ਹੋਏ ਸਨ, ਉਸ ਘਟਨਾ ਦੀ ਹੈ, ਕਿਉਂਕਿ ਸੋਸ਼ਲ ਮੀਡੀਆ ‘ਤੇ ਇਹ ਪ੍ਰਚਾਰ ਹੋ ਰਿਹਾ ਹੈ, ਕਿ ਇਹ ਰਿਪੋਰਟ ਬਰਗਾੜੀ ਅਤੇ ਬਹਿਬਲ ਕਲਾਂ ਘਟਨਾ ਦੀ ਹੈ।
ਸਿੱਖ ਆਗੂਆਂ ਨੇ ਕਿਹਾ ਕਿ 467 ਪੰਨਿਆਂ ਦੀ ਰਿਪੋਰਟ ਅਜੇ ਤਾਂ ਅਸੀਂ ਪੂਰੀ ਪੜ੍ਹੀ ਵੀ ਨਹੀਂ ਹੈ, ਰਿਪੋਰਟ ਪੂਰੀ ਪੜਨ ਉਪਰੰਤ ਹੀ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਰਿਪੋਰਟ ਬਾਰੇ ਜਾਣੂ ਕਰਵਾਇਆ ਜਾਵੇਗਾ, ਉਨ੍ਹਾਂ ਕਿਹਾ ਕਿ ਹੁਣ 5 ਤਰੀਕ ਨੂੰ ਸੀ.ਐੱਮ. ਦੀ ਕੋਠੀ ਦੇ ਬਾਹਰ ਲੱਗਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੀਆਂ ਘਟਨਾਵਾਂ ‘ਤੇ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ।