ਅੰਮ੍ਰਿਤਸਰ:ਇਹ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਰੋਡ ਦਾ ਹੈ ਜਿੱਥੇ ਬੀਤੇ 12,13,14,15 ਮਈ ਨੂੰ ਸੜਕ ਤੇ ਪਏ ਖੱਡਿਆਂ ਅਤੇ ਖਸਤਾ ਹਾਲਤ ਸੜਕ ਕਾਰਨ ਲਗਾਤਾਰ ਚਾਰ ਦਿਨਾ ਵਿਚ 4 ਮੌਤਾਂ ਹੋਇਆ ਸਨ।ਜਿਸ ਵਿਚ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੀ ਭਾਬੀ ਦੀ ਵੀ ਸੜਕ ਦੇ ਟੋਏ ਵਿਚ ਵੱਜਣ ਉਤੇ ਬੇਕਾਬੂ ਹੋਣਾ ਕਾਰਨ ਉਹ ਟਰੱਕ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ।ਜਿਸਦੇ ਚਲਦੇ ਗੁਰਮੀਤ ਸਿੰਘ ਵੱਲੋ ਆਪਣਿਆਂ ਦੀ ਮੌਤ ਦੇ ਦੁਖ ਅਤੇ ਭਵਿੱਖ ਵਿਚ ਕਿਸੇ ਨਾਲ ਅਜਿਹਾ ਹਾਦਸਾ ਨਾ ਵਾਪਰੇ ਉਸ ਲਈ ਅੰਮ੍ਰਿਤਸਰ ਦੇ ਨਾਰਾਇਣਗੜ ਇੰਡੀਆ ਗੇਟ ਤੋਂ ਪੁਤਲੀਘਰ ਚੌਕ ਤਕ ਸੜਕ ਦੇ ਸਾਰੇ ਟੋਏ ਅਤੇ ਖਸਤਾ ਹਾਲਤ ਸੜਕ ਦੀ ਰਿਪੇਅਰ ਉਹਨਾ ਵੱਲੋ ਖੁਦ ਹੀ ਕੀਤੀ ਜਾ ਰਹੀ ਹੈ।
ਭਾਬੀ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ, ਨੌਜਵਾਨ ਨੇ ਸੜਕਾਂ ਰਿਪੇਅਰ ਕਰਨ ਦਾ ਚੁੱਕਿਆ ਬੀੜਾ
ਅੰਮ੍ਰਿਤਸਰ ਵਿਚ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਦੀ ਭਾਬੀ ਸੜਕ ਦੀ ਮਾੜੀ ਹਾਲਤ ਹੋਣ ਕਰਕੇ ਹਾਦਸਾ ਗ੍ਰਸਤ ਹੋ ਗਈ ਅਤੇ ਉਸਦੀ ਮੌਤ ਹੋ ਗਈ।ਹੁਣ ਗੁਰਮੀਤ ਸਿੰਘ ਇੰਡੀਆ ਗੇਟ ਤੋਂ ਲੈ ਕੇ ਪੁਤਲੀਘਰ ਚੌਕ ਤੱਕ ਸੜਕ ਦੀ ਰਿਪੇਅਰ ਕਰ ਰਿਹਾ ਹੈ।
ਭਾਬੀ ਦੀ ਸੜਕ ਹਾਦਸੇ 'ਚ ਮੌਤ, ਸੜਕ ਰਿਪੇਅਰ ਕਰਨ ਦਾ ਚੁੱਕਿਆ ਬੇੜਾ