ਪੰਜਾਬ

punjab

ETV Bharat / state

ਬਿਆਸ ਇਲਾਕੇ 'ਚ ਅੱਧਾ ਦਰਜਨ ਸੰਪਰਕ ਸੜਕਾਂ ਬਣਾਉਣ ਦੀ ਸ਼ੁਰੂਆਤ

ਬਿਆਸ ਨਾਲ ਇਲਾਕੇ ਦੇ ਪਿੰਡਾਂ ਨੂੰ ਜੋੜਦੀਆਂ ਅੱਧਾ ਦਰਜਨ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਇਲਾਕੇ ਦੇ ਲੋਕ ਡਾਢੇ ਪਰੇਸ਼ਾਨ ਸਨ ਅਤੇ ਅਕਸਰ ਦੇਰ ਰਾਤ ਜਾਂਂ ਫਿਰ ਹਲਕੀ ਬਾਰਿਸ਼ ਕਾਰਨ ਚਿੱਕੜ 'ਚ ਹਾਦਸੇ ਵਾਪਰਦੇ ਰਹਿੰਦੇ ਸਨ। ਜਿਸ ਸਬੰਧੀ ਵਾਰ ਵਾਰ ਲੋਕਾਂ ਵਲੋਂ ਮੰਗ ਕਰਨ ਤੇ ਸਰਕਾਰ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਬਿਆਸ ਇਲਾਕੇ 'ਚ ਅੱਧਾ ਦਰਜਨ ਸੰਪਰਕ ਸੜਕਾਂ ਬਣਾਉਣ ਦੀ ਸ਼ੁਰੂਆਤ
ਬਿਆਸ ਇਲਾਕੇ 'ਚ ਅੱਧਾ ਦਰਜਨ ਸੰਪਰਕ ਸੜਕਾਂ ਬਣਾਉਣ ਦੀ ਸ਼ੁਰੂਆਤ

By

Published : Mar 2, 2021, 9:03 PM IST

ਅੰਮ੍ਰਿਤਸਰ: ਬਿਆਸ ਨਾਲ ਇਲਾਕੇ ਦੇ ਪਿੰਡਾਂ ਨੂੰ ਜੋੜਦੀਆਂ ਅੱਧਾ ਦਰਜਨ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਇਲਾਕੇ ਦੇ ਲੋਕ ਡਾਢੇ ਪਰੇਸ਼ਾਨ ਸਨ ਅਤੇ ਅਕਸਰ ਦੇਰ ਰਾਤ ਜਾਂਂ ਫਿਰ ਹਲਕੀ ਬਾਰਿਸ਼ ਕਾਰਨ ਚਿੱਕੜ 'ਚ ਹਾਦਸੇ ਵਾਪਰਦੇ ਰਹਿੰਦੇ ਸਨ। ਜਿਸ ਸਬੰਧੀ ਵਾਰ ਵਾਰ ਲੋਕਾਂ ਵੱਲੋਂ ਮੰਗ ਕਰਨ 'ਤੇ ਸਰਕਾਰ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਸੜਕ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਣ ਬਿਆਸ ਪੁੱਜੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਟੀ ਰੋਡ ਬਿਆਸ ਤੋਂ ਨਵੀਂ ਸਬ ਤਹਿਸੀਲ ਬਿਆਸ, ਪਿੰਡ ਵਜ਼ੀਰ ਭੁੱਲਰ, ਬੋਹੜੀ, ਅਜੀਤ ਨਗਰ, ਕੋਟ ਮਹਿਤਾਬ ਸਮੇਤ ਹੋਰਨਾਂ ਪਿੰਡਾਂ ਨੂੰ ਜੋੜਦੇ ਇਸ ਸੰਪਰਕ ਮਾਰਗ ਨੂੰ ਬੇਹੱਦ ਮਜ਼ਬੂਤੀ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਜਲਦ ਤਿਆਰ ਕਰ ਇਲਾਕਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਦੇ ਨਵੀਨੀਕਰਨ ਦੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿਤੀ ਗਈ ਹੈ, ਜਿਸ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ।

ABOUT THE AUTHOR

...view details