ਪੰਜਾਬ

punjab

ETV Bharat / state

ਸ੍ਰੀ ਹਰਿਮੰਦਰ ਦੇ ਸੁੰਦਰੀਕਰਨ ਤੇ ਵਾਤਾਵਰਣ ਸੰਭਾਲ ਲਈ ਲਗਾਏ ਗਏ ਬੂਟੇ - Shri harminder sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਲਗਾਏ ਗਏ ਬੂਟੇ। ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪਲਾਸਟਿਕ ਦੀਆਂ ਬੋਤਲਾਂ ਵਿੱਚ ਲਾਏ ਗਏ ਬੂਟੇ। ਖ਼ੂਬਸੂਰਤੀ 'ਚ ਵਾਧਾ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਵੀ ਕੰਟਰੋਲ ਕਰਣਗੇ ਪੌਧੇ।

ਸ੍ਰੀ ਹਰਿਮੰਦਰ ਸਾਹਿਬ

By

Published : Jul 6, 2019, 10:54 PM IST

Updated : Jul 7, 2019, 2:34 PM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਅਤੇ ਪ੍ਰਦੂਸ਼ਨ ਮੁਕਤ ਰੱਖਣ ਲਈ ਐਸ ਜੀ ਪੀ ਸੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਤਰ੍ਹਾਂ ਤਰ੍ਹਾਂ ਦੇ ਪੌਂਦੇ ਲਗਾਏ ਗਏ ਹਨ ਜੋ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਾਈ ਹਨ।

ਵੀਡੀਓ ਵੇਖੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰਿਮੰਦਰ ਸਾਹਿਬ ਦੀਆ ਸਾਰੀਆਂ ਸਰਾਵਾਂ ਅਤੇ ਐਸਜੀਪੀਸੀ ਦੇ ਦਫ਼ਤਰ ਬਾਹਰ ਕੰਧਾਂ 'ਤੇ ਪਲਾਸਟਿਕ ਦੀਆ ਬੋਤਲਾਂ ਵਿੱਚ ਬੂਟੇ ਲਗਾਏ ਗਏ ਹਨ ਅਤੇ ਹਰਿਮੰਦਰ ਸਾਹਿਬ ਕੰਪਲੈਕਸ ਦੀਆਂ ਛੱਤਾਂ ਉੱਪਰ ਵੀ ਗਮਲਿਆਂ ਵਿੱਚ ਬੂਟੇ ਲਗਾਏ ਗਏ ਹਨ ਤਾਂ ਜੋ ਪ੍ਰਦੂਸ਼ਣ ਨਾਲ ਹਰਮੰਦਿਰ ਸਾਹਿਬ ਉੱਪਰ ਲੱਗੇ ਸੋਨੇ ਨੂੰ ਕਾਲਾ ਹੋਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 7 ਸਾਲਾ ਮਾਸੂਮ ਨਾਲ ਜਬਰ-ਜਨਾਹ, ਮੁਲਜ਼ਮ ਕਾਬੂ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੇ ਇਹ ਬੂਟੇ ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ਨੂੰ ਵਧਾਉਣਗੇ ਅਤੇ ਲੋਕਾਂ ਨੂੰ ਰੂਹਾਣੀ ਖ਼ੁਸ਼ੀ ਦੇਣਗੇ ਉੱਥੇ ਹੀ ਇਨ੍ਹਾਂ ਬੂਟਿਆਂ ਤੋਂ ਦਵਾਈਆਂ ਵੀ ਤਿਆਰ ਕੀਤੀਆਂ ਜਾ ਸਕਣਗੀਆਂ।

Last Updated : Jul 7, 2019, 2:34 PM IST

ABOUT THE AUTHOR

...view details