ਅੰਮ੍ਰਿਤਸਰ:ਪਠਾਨਕੋਟ ਹਾਈਵੇ ਬਟਾਲਾ ਬਾਈਪਾਸ ਦੇ ਨਜ਼ਦੀਕ ਇਕ ਪਲਾਈਵੁੱਡ ਦੀ ਫੈਕਟਰੀ ਅਤੇ ਗੋਦਾਮ ਚ ਭਿਆਨਕ ਅੱਗ ਲੱਗ ਗਈ। ਉਥੇ ਹੀ ਬਟਾਲਾ , ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਜਿਨ੍ਹਾਂ ਅੱਗ ਤੇ ਕਾਬੂ ਪਾਇਆ। ਪਲਾਈਵੁਡ ਫੈਕਟਰੀ ਮਾਲਕ ਮੁਤਾਬਿਕ ਉਸ ਦਾ 70 -80 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਬਟਾਲਾ 'ਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਸਾਮਾਨ ਸੜ ਕੇ ਸਵਾਹ - ਪਲਾਈਵੁਡ ਦੀ ਫੈਕਟਰੀ
ਪਠਾਨਕੋਟ ਹਾਈਵੇ ਬਟਾਲਾ ਬਾਈਪਾਸ ਦੇ ਨਜ਼ਦੀਕ ਇੱਕ ਪਲਾਈਵੁੱਡ ਫੈਕਟਰੀ ਅਤੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ।
ਬਟਾਲਾ ਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਲੱਖਾਂ ਸਾਮਾਨ ਸੜ ਕੇ ਸਵਾਹ
ਮੌਕੇ ਤੇ ਪਹੁੰਚੇ ਐਸਡੀਐਮ ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਪੂਰੀ ਫੈਕਟਰੀ ਦੇ ਅੰਦਰ ਫੇਲ੍ਹ ਚੁੱਕੀ ਸੀ। ਅੱਗ ਤੇ ਕਾਬੂ ਪਾਉਣ ਲਈ ਬਟਾਲਾ ,ਅੰਮ੍ਰਿਤਸਰ ਅਤੇ ਗੁਰਦਸਪੂਰ ਤੋਂ ਫਾਇਰ ਬ੍ਰਿਗੇਡ ਦੀਆ ਗੱਡੀਆਂ ਬੁਲਾਈਆਂ ਗਈਆਂ ਜਿਨ੍ਹਾਂ ਸਖ਼ਤ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ।