ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ:2022 ਨੇੜੇ ਆਉਂਦਿਆਂ ਹੀ ਇਕ ਵਾਰ ਫੇਰ ਬੰਦੀ ਸਿੰਘਾਂ ਦੀ ਰਿਹਾਈ (Bandi Singhs aquital)ਦਾ ਮਾਮਲਾ ਜੋਰਾਂ ਸ਼ੋਰਾਂ ਨਾਲ ਉਠਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਨਿੱਜੀ ਹੋਟਲ ਵਿੱਚ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗਿਆਰਾਂ ਜਨਵਰੀ ਨੂੰ ਇਕ ਰੋਸ ਮਾਰਚ ਕੱਢਿਆ ਜਾਵੇਗਾ, ਜੋ ਕਿ ਚੰਡੀਗੜ੍ਹ ਤੱਕ ਜਾਵੇਗਾ (Protest March to Chandigarh)।
ਰਾਸ਼ਟਰਪਤੀ ਤੋਂ ਕੀਤੀ ਜਾਵੇਗੀ ਮੰਗ
ਪੰਥਕ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਏਗੀ ਕਿ ਜਲਦ ਹੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾਵੇ ਇਸ ਦੌਰਾਨ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਬਲਜਿੰਦਰ ਸਿੰਘ ਹਵਾਰਾ ਕਮੇਟੀ ਗਰੁੱਪ ਨੇ ਦੱਸਿਆ ਕਿ ਬੰਦੀ ਸਿੰਘਾਂ ਦੇ ਵਿੱਚੋਂ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਸਾਰੀਆਂ ਅਰਜ਼ੀਆਂ ਮਨਜ਼ੂਰ ਹੋ ਗਿਆ ਸਿਰਫ਼ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਸਤਖ ਹੋਣੇ ਬਾਕੀ ਨੇ ਉਨ੍ਹਾਂ ਕਿਹਾ ਕਿ ਅਗਰ ਆਮ ਆਦਮੀ ਪਾਰਟੀ ਪੰਜਾਬ ਚ ਵੋਟਾਂ ਲੈਣਾ ਜਾਂਦੀ ਅਤੇ ਤੁਰੰਤ ਹੀ ਅਰਵਿੰਦ ਕੇਜਰੀਵਾਲ ਨੂੰ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਸਤੇ ਦਸਤਖ਼ਤ ਕਰ ਦੇਣੇ ਚਾਹੀਦੇ ਹਨ।
ਜਥੇਬੰਦੀਆਂ ਚੰਡੀਗੜ੍ਹ ਤੱਕ ਕਰਨਗੀਆਂ ਰੋਸ਼ ਮਾਰਚ ਰਾਜਸੀ ਪਾਰਟੀਆਂ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਮੁੱਦਾ
ਹਵਾਰਾ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਹੁਣ ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਚੋਣ ਮੈਨੀਫੈਸਟੋ (Election manifesto) ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਵੇਰਵਾ ਪਾਉਣ ਕਿ ਕੀ ਅਗਰ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ਰੂਰ ਕਦਮ ਚੁੱਕਣਗੇ ਅਤੇ ਉਨ੍ਹਾਂ ਕਿਹਾ ਕਿ ਗਿਆਰਾਂ ਮਾਰਚ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿਚ ਜਿੱਥੇ ਉਹ ਪੰਜਾਬ ਰਾਸ਼ਟਰਪਤੀ ਨੂੰ ਮੰਗ ਕਰਦੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਉੱਥੇ ਹੀ ਉਹ ਕੇਂਦਰ ਸਰਕਾਰ ਅੱਗੇ ਵੀ ਅਪੀਲ ਕਰਦੇ ਹਨ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਕਿਉਂਕਿ ਸਾਰੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।
ਚੋਣਾਂ ਵੇਲੇ ਵਿਸ਼ੇਸ਼ ਤੌਰ ’ਤੇ ਚੁੱਕਿਆ ਜਾਂਦਾ ਹੈ ਮੁੱਦਾ
ਗੌਰਤਲਬ ਹੈ ਕਿ ਜਦੋਂ ਵੀ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੁੰਦਾ ਹੈ ਉਦੋਂ ਹੀ 1984 ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਤੂਲ ਫੜਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਰਾਜਨੀਤਿਕ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਕੇ ਇਹ ਸਿਹਰਾ ਆਪਣੇ ਸਿਰ ਲੈਂਦੀ ਹੈ ਕਿਉਂਕਿ ਪੰਜਾਬ ਵਿੱਚ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਰਾਜ ਰਿਹਾ ਅਤੇ ਉਨ੍ਹਾਂ ਨੇ ਵੀ ਪੰਜਾਬ ਵਿੱਚ ਇਸੇ ਮੁੱਦੇ ਉੱਤੇ ਰਾਜਨੀਤੀਕ ਕੀਤੀ ਅਤੇ ਆਪਣਾ ਸਿਆਸਤ ਦਾ ਨਿੱਘ ਮਾਣਿਆ।
ਇਹ ਵੀ ਪੜ੍ਹੋ:ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ:ਜੀਵਨ ਤੇ ਯਾਦਗਾਰ