ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26 ਜੂਨ ਨੂੰ ਜਨਰਲ ਇਜਲਾਸ ਬੁਲਾਇਆ ਗਿਆ ਹੈ, ਜਿਸ ਨੂੰ ਲੈ ਕੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਚਿੱਠੀ ਲਿਖੀ ਹੈ, ਜੋਕਿ ਐਸਜੀਪੀਸੀ ਦੇ ਸਕੱਤਰ ਨੂੰ ਸੌਂਪੀ ਹੈ ਅਤੇ ਮੰਗ ਕੀਤੀ ਗਈ ਹੈ ਕਿ ਜਨਰਲ ਇਜਲਾਸ ਵਿੱਚ ਗਲਤ ਛਾਪੀਆਂ ਗਈਆਂ ਕਿਤਾਬਾਂ ਦੇ ਮਾਮਲੇ ਉਤੇ ਵਿਚਾਰ ਕੀਤਾ ਜਾਵੇ, ਉਸ ਸਬੰਧੀ ਗੱਲਬਾਤ ਕੀਤੀ ਜਾਵੇ ਅਤੇ ਗਲਤ ਕਿਤਾਬਾਂ ਲਿਖਣ ਅਤੇ ਛਾਪਣ ਵਾਲਿਆਂ ਉਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਿਹੜੇ ਮੁੱਦੇ ਅਸੀਂ ਮੰਗ ਪੱਤਰ ਵਿੱਚ ਲਿਖੇ ਹਨ ਉਸ ਉਤੇ ਐਸਜੀਪੀਸੀ ਜਨਰਲ ਇਜਲਾਸ ਵਿੱਚ ਗੱਲਬਾਤ ਹੋਵੇ।
ਬਲਦੇਵ ਸਿੰਘ ਸਿਰਸਾ ਨੇ ਐੱਸਜੀਪੀਸੀ ਪ੍ਰਧਾਨ ਨੂੰ ਲਿਖੀ ਚਿੱਠੀ, ਪਾਬੰਦੀਸ਼ੁਦਾ "ਹਿੰਦੀ ਪੁਸਤਕ" ਦੀ ਜਾਂਚ ਲਈ ਕਮੇਟੀ ਬਣਾਉਣ ਦੀ ਮੰਗ - ਪੰਜਾਬ ਸਕੂਲ ਸਿੱਖਿਆ ਬੋਰਡ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਗੁਰਦੁਆਰਾ ਐਕਟ ਵਿੱਚ ਸੋਧ ਤੇ ਮੁੱਖ ਮੰਤਰੀ ਵੱਲੋਂ ਦਾੜ੍ਹੀ ਉਤੇ ਕੀਤੀ ਟਿੱਪਣੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ 1999 ਵਿੱਚ ਛਪੀ ਹਿੰਦੀ ਦੀ ਕਿਤਾਬ ਦਾ ਦੋਸ਼ੀ ਲੱਭਣ ਲਈ ਕਮੇਟੀ ਦਾ ਗਠਨ ਕੀਤਾ ਜਾਵੇ। ਇਹ ਮੁੱਦੇ ਐਸਜੀਪੀਸੀ ਦੇ ਭਲਕੇ ਹੋਣ ਵਾਲੇ ਇਜਲਾਸ ਵਿੱਚ ਚੁੱਕਣ ਦੀ ਮੰਗ ਕੀਤੀ ਹੈ।
2007 ਵਿੱਚ ਡਾ. ਖੜਕ ਸਿੰਘ ਨੇ ਬਣਾਈ ਸੀ ਕਮੇਟੀ :ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਿਹੜਾ ਸਿੱਖ ਗੁਰਦੁਆਰਾ ਐਕਟ ਪਾਸ ਕੀਤਾ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਾੜ੍ਹੀ ਉਤੇ ਕੀਤੀ ਗਈ ਟਿੱਪਣੀ ਦਾ ਵੀ ਵਿਰੋਧ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹਿੰਦੀ ਬੁਕ ਜੋ 1999 ਵਿੱਚ ਸ਼੍ਰੋਮਣੀ ਕਮੇਟੀ ਨੇ ਲਿਖੀ ਹੈ ਉਸ ਦਾ ਦੋਸ਼ੀ ਹਾਲੇ ਤਕ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ 2007 ਤੋਂ ਲੈ ਕੇ ਹੁਣ ਤਕ ਜਿੰਨੇ ਵੀ ਜਥੇਦਾਰ ਬਣੇ ਹਨ ਉਨ੍ਹਾਂ ਨੂੰ ਇਸ ਮਾਮਲੇ ਬਾਬਤ ਜਾਣੂ ਕਰਵਾਇਆ ਹੈ, ਇਨ੍ਹਾਂ ਨੇ ਡਾ. ਖੜਕ ਸਿੰਘ ਹੁਰਾਂ ਨੇ ਉਸ ਸਮੇਂ ਇਕ ਕਮੇਟੀ ਬਣਾਈ ਸੀ ਤੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਵੱਖਰੀ ਸਬ ਕਮੇਟੀ ਬਣਾਵੇ ਤੇ ਕਾਰਵਾਈ ਕਰੇ ਕਿ ਕਿਸ ਨੇ ਇਹ ਕਿਤਾਬ ਜਾਰੀ ਕਰਵਾਈ ਹੈ, ਜਿਸ ਵਿੱਚ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਗਿਆ, ਪਰ ਹਾਲੇ ਤਕ ਇਸ ਸਬੰਧੀ ਕੋਈ ਵੀ ਕਮੇਟੀ ਗਠਿਤ ਨਹੀਂ ਕੀਤੀ ਗਈ।
ਗਲਤ ਕਿਤਾਬਾਂ ਲਿਖਣ ਅਤੇ ਛਾਪਣ ਵਾਲਿਆਂ ਉਤੇ ਹੋਵੇ ਕਾਰਵਾਈ :ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਵੱਖਰੀ ਸਬ ਕਮੇਟੀ ਬਣਾਵੇ ਤੇ ਇਹ ਪੜਤਾਲ ਕਰਵਾਏ ਕੀ ਉਹ ਸ਼੍ਰੋਮਣੀ ਕਮੇਟੀ ਵਿੱਚ ਕਿਹੜੀ ਕਾਲੇ ਮੂੰਹ ਵਾਲੀ ਭੇਢ ਹੈ, ਜਿੰਨੇ ਗੁਰੂ ਸਾਹਿਬਾਂ ਨੂੰ ਚੋਰ, ਡਾਕੂ ਅਤੇ ਕਾਤਿਲ ਕਿਹ ਕੇ ਕਿਤਾਬ ਵਿੱਚ ਲਿਖਿਆ ਹੈ। ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1997 ਤੋਂ ਲੈ ਕੇ 2017 ਤਕ ਜੋ ਐਜੂਕੇਸ਼ਨ ਬੋਰਡ ਨੇ 12ਵੀਂ ਜਮਾਤ ਦੀਆਂ ਕਿਤਾਬਾਂ ਹਿਸਟਰੀ ਆਫ ਪੰਜਾਬ ਨੋਟੀਫਾਈ ਕਰ ਕੇ ਪੜ੍ਹਾਈਆਂ ਗਈਆਂ ਹਨ, ਜਿਸ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕੀਤਾ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚੋਰ, ਡਾਕੂ, ਕਾਤਿਲ ਕਿਹਾ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਔਰਤਾਂ ਦੀ ਇੱਜ਼ਤ ਲੁੱਟਣ ਵਾਲਾ ਤੇ ਮਾਸੂਮਾਂ ਦਾ ਖੂਨ ਚੂਸਣ ਵਾਲਾ ਰਾਕਸ਼ਸ ਕਿਹਾ ਗਿਆ। ਉਨ੍ਹਾਂ ਕਿਹਾ 20 ਸਾਲ ਇਹ ਕਿਤਾਬਾਂ ਨੋਟੀਫਾਈ ਹੁੰਦੀਆਂ ਰਹੀਆਂ ਹਨ। ਉਸ ਸਮੇਂ ਵਿੱਚ ਜਿੰਨੇ ਵੀ ਸਿੱਖਿਆ ਮੰਤਰੀ ਆਏ ਹਨ ਤੇ ਸਿੱਖਿਆ ਵਿਭਾਗ ਦੇ ਜਿੰਨੇ ਵੀ ਜ਼ਿੰਮੇਵਾਰ ਅਧਿਕਾਰੀ ਹਨ ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ।