ਪੰਜਾਬ

punjab

ETV Bharat / state

Christian Community Angry At Dharendra Shastri : ਬਗੇਸ਼ਵਰ ਧਾਮ ਧਰਿੰਦਰ ਸ਼ਾਸਤਰੀ ਨੇ ਬੋਲੇ 'ਅਪਸ਼ਬਦ', ਇਸਾਈ ਭਾਈਚਾਰੇ ਨੇ ਜਤਾਈ ਨਾਰਾਜ਼ਗੀ

ਬਗੇਸ਼ਵਰ ਧਾਮ ਧਰਿੰਦਰ ਸ਼ਾਸਤਰੀ ਨੇ ਆਪਣੀ ਪੰਜਾਬ ਫੇਰੀ (Christian Community Angry At Dharendra Shastri) ਦੌਰਾਨ ਇਸਾਈ ਭਾਈਚਾਰੇ ਨੂੰ ਲੈ ਕੇ ਅਪਸ਼ਬਦ ਵਰਤੇ ਹਨ, ਜਿਸ ਕਾਰਨ ਇਸਾਈ ਭਾਈਚਾਰੇ ਨੇ ਸਖਤ ਨਾਰਾਜ਼ਗੀ ਜਤਾਈ ਹੈ।

Bageshwar Dham Dharinder Shastri, the Christian community was angry
Christian Community Angry At Dharendra Shastri : ਬਗੇਸ਼ਵਰ ਧਾਮ ਧਰਿੰਦਰ ਸ਼ਾਸਤਰੀ ਨੇ ਬੋਲੇ 'ਅਪਸ਼ਬਦ', ਇਸਾਈ ਭਾਈਚਾਰੇ ਨੇ ਜਤਾਈ ਨਾਰਾਜ਼ਗੀ

By ETV Bharat Punjabi Team

Published : Oct 22, 2023, 7:31 PM IST

Updated : Oct 23, 2023, 6:22 AM IST

ਬਗੇਸ਼ਵਰ ਧਾਮ ਧਰਿੰਦਰ ਸ਼ਾਸਤਰੀ ਵੱਲੋਂ ਬੇਲੇ ਗਏ ਅਪਸ਼ਬਦਾਂ ਦੀ ਜਾਣਕਾਰੀ ਦਿੰਦੇ ਹੋਏ ਇਸਾਈ ਧਰਮ ਦੇ ਆਗੂ।

ਅੰਮ੍ਰਿਤਸਰ :ਬਾਗੇਸ਼ਵਰ ਧਾਮ ਦੇ ਬਾਬਾ ਧਰਿੰਦਰ ਸ਼ਾਸ਼ਤਰੀ ਵੱਲੋਂ ਆਪਣੇ ਅੰਮ੍ਰਿਤਸਰ ਪਹੁੰਚਣ ਉੱਤੇ ਮੀਡੀਆ ਨਾਲ ਰੂਬਰੂ ਹੁੰਦਿਆ ਇਸਾਈ ਧਰਮ ਦੇ ਲੋਕਾਂ ਪ੍ਰਤੀ ਕੀਤੀ ਗਲਤ ਟਿੱਪਣੀ ਉੱਤੇ ਭੜਕੇ ਇਸਾਈ ਭਾਈਚਾਰੇ ਵੱਲੋਂ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਨੂੰ ਇਸ ਸੰਬਧੀ ਸ਼ਿਕਾਇਤ ਦੇ ਕੇ ਇਸ ਬਾਬੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸਾਈ ਭਾਈਚਾਰੇ ਬਾਰੇ ਕੀਤੀ ਗਲਤ ਟਿੱਪਣੀ :ਇਸ ਮੌਕੇ ਗੱਲਬਾਤ ਕਰਦਿਆਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਬਾਗੇਸ਼ਵਰ ਧਾਮ ਦੇ ਧਰਿੰਦਰ ਸ਼ਾਸਤਰੀ ਜੋਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਸਨ। ਇਸ ਮੌਕੇ ਮੀਡੀਆ ਦੇ ਮੁਖਾਤਿਬ ਹੋਣ ਤੋਂ ਬਾਅਦ ਉਹਨਾਂ ਬਾਈਬਲ ਦੇ ਪਵਿੱਤਰ ਸ਼ਬਦ ਅਤੇ ਈਸਾਈ ਭਾਈਚਾਰੇ ਗਲਤ ਟਿੱਪਣੀ ਕੀਤੀ ਹੈ।

ਉਹਨਾਂ ਨੂੰ ਅਜਿਹਾ ਕਹਿਣ ਦਾ ਕੋਈ ਹੱਕ ਨਹੀਂ ਹੈ। ਭਾਰਤ ਸਾਰੇ ਧਰਮਾਂ ਦਾ ਸਾਂਝਾ ਦੇਸ਼ ਹੈ, ਜਿਥੇ ਹਰ ਇਕ ਨੂੰ ਧਾਰਮਿਕ ਅਜਾਦੀ ਹੈ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਚਾਰੋਂ ਵਰਨਾਂ ਦਾ ਸਾਂਝਾ ਧਾਰਮਿਕ ਸਥਾਨ ਹੈ। ਅਜਿਹੀ ਜਗ੍ਹਾ ਉੱਤੇ ਪਹੁੰਚ ਕੇ ਕਿਸੇ ਧਰਮ ਉੱਤੇ ਗਲਤ ਟਿੱਪਣੀ ਕਰਨਾ ਮੰਦਭਾਗੀ ਗੱਲ ਹੈ। ਇਸ ਨਾਲ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜੋ ਠੇਸ ਪਹੁੰਚੀ ਹੈ, ਉਸ ਸੰਬਧੀ ਰੋਸ ਪ੍ਰਦਰਸ਼ਨ ਕਰਦਿਆ ਅੱਜ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਮੇਟੀ ਦੇ ਆਗੂਆਂ ਨੇ ਕਿਹਾ ਕਿ ਧਰੇਂਦਰ ਸ਼ਾਸਤਰੀ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

Last Updated : Oct 23, 2023, 6:22 AM IST

ABOUT THE AUTHOR

...view details