ਪੰਜਾਬ

punjab

ETV Bharat / state

DSGMC ਚੋਣਾਂ ਤੋਂ ਬਾਅਦ ਬਾਦਲਾਂ ਦਾ ਹੋਵੇਗਾ ਅੰਤ: ਜੀਕੇ

ਜੀਕੇ ਨੇ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ ਤੇ ਇਸ ਲਈ ਜੋ ਨਾਨਕਸ਼ਾਹੀ ਕਲੰਡਰ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਮਨਜੀਤ ਸਿੰਘ ਜੀਕੇ
ਮਨਜੀਤ ਸਿੰਘ ਜੀਕੇ

By

Published : Mar 14, 2020, 8:17 PM IST

ਅੰਮ੍ਰਿਤਸਰ: ਦਿੱਲੀ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਲੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਘਪਲੇ ਦੇ ਮਾਮਲੇ ਵਿਚ ਤਲਬ ਕੀਤਾ ਗਿਆ ਸੀ।

ਜੀਕੇ ਨੇ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ ਤੇ ਇਸ ਲਈ ਜੋ ਨਾਨਕਸ਼ਾਹੀ ਕਲੰਡਰ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਸਾਰੀਆਂ ਧਿਰਾਂ ਨੂੰ ਉਸ ਮੁਤਾਬਕ ਹੀ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ।

ਉਨ੍ਹਾਂ ਢੱਡਰੀਆਂ ਵਾਲਿਆਂ ਦੇ ਵਿਵਾਦ 'ਤੇ ਕਿਹਾ ਕਿ ਇਸ ਮਾਮਲੇ ਦਾ ਸਾਰਿਆਂ ਨੂੰ ਹੀ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਕੌਮ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਜੇ ਇਹ ਵੀ ਦੋਫਾੜ ਹੋ ਗਏ ਤਾਂ ਕੀ ਬਣੇਗਾ।

ਇਸ ਮੌਕੇ ਉਨ੍ਹਾਂ ਡੀਐਸਜੀਐਮਸੀ ਦੀ ਚੋਣਾਂ ਬਾਰੇ ਕਿ ਇਸ ਵਾਰ ਇਨ੍ਹਾਂ ਚੋਣਾਂ ਵਿੱਚੋਂ ਅਕਾਲੀ ਦਲ(ਬਾਦਲ ਪਰਿਵਾਰ) ਨੂੰ ਬਾਹਰ ਦਾ ਰਾਹ ਵਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਾਦਲਾਂ ਨੂੰ ਹਰਾਇਆ ਜਾਵੇਗਾ ਇਸ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਬਾਹਰ ਦਾ ਰਾਹ ਵਿਖਾਇਆ ਜਾਵੇਗਾ।

ਦਿੱਲੀ ਚੋਣਾਂ ਕਰਨਗੀਆਂ ਬਾਦਲਾਂ ਦਾ ਅੰਤ

ABOUT THE AUTHOR

...view details