ਚਿੱਟੇ ਕਟੜੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ 'ਇਮਾਰਤ ਅਨਸੇਫ' ਅੰਮ੍ਰਿਤਸਰ:ਪੰਜਾਬ ਵਿੱਚ ਪਿੱਛਲੇ ਮਹੀਨੇ ਲੁਧਿਆਣਾ ਜ਼ਿਲ੍ਹੇ ਵਿੱਚ ਸਕੂਲ ਦੀ ਛੱਤ ਡਿੱਗਣ ਤੋਂ ਕਾਰਨ ਇੱਕ ਅਧਿਆਪਕ ਦੀ ਮੌਤ ਹੋ ਗਈ ਸੀ, ਜਦਕਿ 2 ਤੋਂ ਵੱਧ ਅਧਿਆਪਿਕ ਜਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਵੀ, ਅਜਿਹੀ ਸਰਕਾਰੀ ਸਕੂਲਾਂ ਦੀ ਹਾਲਤ ਸਾਹਮਣੇ ਆ ਰਹੀ ਹੈ, ਜਿੱਥੇ ਬੱਚਿਆਂ ਸਣੇ ਅਧਿਆਪਿਕਾਂ ਦੀ ਜਾਨ ਖ਼ਤਰੇ ਵਿੱਤ ਹੈ, ਪਰ ਉਹ ਅਣਸੁਰੱਖਿਅਤ ਇਮਾਰਤ ਅੰਦਰ ਬੈਠ ਕੇ ਸਿੱਖਿਆ ਲੈਣ ਲਈ ਮਜ਼ਬੂਰ ਹਨ।
ਸਕੂਲ ਦੀ ਹਾਲਤ ਖ਼ਸਤਾ:ਈਟੀਵੀ ਭਾਰਤ ਦੀ ਟੀਮ ਵਲੋਂ ਅੰਮ੍ਰਿਤਸਰ ਦੇ ਚਿੱਟੇ ਕਟੜੇ ਮੌਜੂਦ ਸਰਕਾਰੀ ਪ੍ਰਾਇਮਰੀ ਸਕੂਲ ਦਾ ਜਾਇਜ਼ਾ ਲਿਆ ਗਿਆ ਹੈ। ਇਸ ਸਕੂਲ ਦੀਆਂ ਤਸਵੀਰਾਂ ਬੇਹਦ ਖ਼ਸਤਾ ਹਾਲਤ ਸਾਹਮਣੇ ਆਈਆਂ ਹਨ। ਸਕੂਲ ਦੀ ਹਲਾਤ ਬਿਲਕੁਲ ਖਰਾਬ ਹੋ ਚੁੱਕੀ ਹੈ। ਸਕੂਲ ਦੀਆਂ ਖਿੜਕੀਆਂ ਦੀਆਂ ਜਾਲੀਆਂ ਟੁੱਟੀਆਂ ਹੋਈਆਂ ਹਨ, ਕੰਧਾਂ ਅਤੇ ਛੱਤਾਂ ਸਲਾਬ੍ਹ (Bad Condition Of Govt Primary School) ਚੁੱਕੀਆਂ ਹਨ। ਸਕੂਲ ਦੇ ਪਿਛਲੇ 2-3 ਕਮਰੇ ਅਸੁਰੱਖਿਅਤ ਐਲਾਨੇ ਗਏ ਹਨ ਜਿਸ ਕਾਰਨ ਦੋ-ਦੋ ਕਲਾਸਾਂ ਇੱਕੋਂ ਕਮਰੇ ਵਿੱਚ ਲੱਗ ਰਹੀਆਂ ਹਨ।
ਕਰੀਬ 200 ਬੱਚਿਆਂ ਸਣੇ ਅਧਿਆਪਕਾਂ ਦੀ ਜ਼ਿੰਦਗੀ ਖ਼ਤਰੇ 'ਚ:ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਾਇਮਰੀ ਸਕੂਲ ਵਿੱਚ 200 ਦੇ ਕਰੀਬ ਛੋਟੇ ਬੱਚੇ ਪੜ੍ਹਾਈ ਕਰਦੇ ਹਨ, ਪਰ ਇਹ ਬਿਲਡਿੰਗ ਅਨਸੈਫ਼ ਘੋਸ਼ਿਤ ਕੀਤੀ ਗਈ ਹੈ। ਇਸ ਬਿਲਡਿੰਗ ਦੀਆਂ ਛੱਤਾਂ ਦੇ ਹਾਲਾਤ ਬਹੁਤ ਮਾੜੇ ਹਨ। ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਇੱਕ ਸਾਲ ਪਹਿਲਾਂ ਉਨ੍ਹਾਂ ਵੱਲੋ ਇਸ ਦੀ ਲਿਖ਼ਤ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ। ਇਕ ਸਾਲ ਦੇ ਕਰੀਬ ਹੋ ਗਿਆ ਹੈ ਇਸ ਬਿਲਡਿੰਗ ਦਾ ਐਸਟੀਮੇਟ ਬਣਾ ਕੇ (Punjab Govt School Unsafe Buildings) ਭੇਜਿਆ ਹੋਇਆ ਹੈ, ਉਨ੍ਹਾਂ ਨੂੰ ਉਸਾਰੀ ਲਈ ਫੰਡ ਰਿਲੀਜ਼ ਹੋਣ ਦੀ ਉਡੀਕ ਹੈ। ਇੱਥੋ ਤੱਕ ਕਿ ਬਲਵਿੰਦਰ ਕੌਰ ਆਪ ਖੁਦ ਅਨਸੈਫ਼ ਬਿਲਡਿੰਗ ਵਿੱਚ ਬੈਠਣ ਲਈ ਮਜ਼ਬੂਰ ਹਨ।
ਅਪਣੇ ਬੱਚੇ ਨੂੰ ਸਕੂਲ ਛੱਡਣ ਆਏ ਪਿਤਾ ਤੇ ਸਥਾਨਕ ਵਾਸੀ ਨੇ ਦੱਸਿਆ ਕਿ ਉਹ ਸਕੂਲ ਵਿੱਚ ਪ੍ਰਿੰਸੀਪਲ ਦੇ ਭਰੋਸੇ ਅਪਣੇ ਬੱਚੇ ਛੱਡ ਕੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਕੂਲ ਵੱਲ ਧਿਆਨ ਦੇਣ। ਇਸ ਸਕੂਲ ਵਿੱਚ ਛੋਟੇ-ਛੋਟੇ ਬੱਚੇ ਪੜ੍ਹਾਈ ਕਰਦੇ ਹਨ। ਬੱਚਿਆਂ ਦੇ ਨਾਲ-ਨਾਲ ਅਧਿਆਪਿਕਾਂ ਵੀ ਡਰ ਦੇ ਮਾਹੌਲ ਵਿੱਚ ਬੈਠੇ ਹੋਏ ਹਨ। ਪ੍ਰਿੰਸੀਪਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਇੱਥੇ ਕੋਈ ਅਣਸੁਖਾਵੀਂ ਘਟਨਾ ਵਾਪਰੇ ਅਤੇ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਵੇ, ਸਰਕਾਰ ਨੂੰ ਇਸ ਸਕੂਲ ਦੀ ਬਿਲਡਿੰਗ ਦੀ ਉਸਾਰੀ ਲਈ ਰਾਸ਼ੀ ਮੁਹੱਈਆ ਕਰਵਾ ਦੇਣੀ ਚਾਹੀਦੀ ਹੈ, ਜਾਂ ਸਰਕਾਰ ਵਲੋਂ ਠੇਕੇ ਉੱਤੇ ਕੰਮ ਦੇ ਕੇ ਇਸ ਸਕੂਲ ਦੀ ਹਾਲਤ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ।