ਪੰਜਾਬ

punjab

ETV Bharat / state

ਅਟਾਰੀ ਵਾਹਘਾ ਬਾਰਡਰ ਰਾਹੀ ਹੋਈ 'ਬਾਰਡਰ' ਦੀ ਵਾਪਸੀ

ਅਟਾਰੀ ਵਾਹਘਾ ਬਾਰਡਰ 'ਤੇ ਬਾਰਡਰ ਰਾਮ ਨਾਂਅ ਦੇ ਬੱਚੇ ਨੇ ਜਨਮ ਲਿਆ ਸੀ ਇਸ ਕਰਕੇ ਉਸ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀ ਸੀ ਪਰ ਅਟਾਰੀ ਪਿੰਡ ਵਾਲਿਆਂ ਨੇ ਇਨ੍ਹਾਂ ਦੀ ਪੂਰੀ ਮਦਦ ਕੀਤੀ। ਜਿਸ ਕਰਕੇ ਬਾਰਡਰ ਨਾਂ ਦੇ ਬੱਚਾ ਫਿਰ ਆਪਣੇ ਦੇਸ਼ ਵਾਪਿਸ ਭੇਜਿਆ।

ਵਾਹਘਾ ਬਾਰਡਰ ਰਾਹੀ ਹੋਈ ਬਾਰਡਰ ਬੱਚੇ ਦੀ ਵਾਪਸੀ
ਵਾਹਘਾ ਬਾਰਡਰ ਰਾਹੀ ਹੋਈ ਬਾਰਡਰ ਬੱਚੇ ਦੀ ਵਾਪਸੀ

By

Published : Dec 10, 2021, 8:23 PM IST

ਅੰਮ੍ਰਿਤਸਰ:ਭਾਰਤ ਵਿੱਚ ਇੱਕ ਪਾਕਿ ਦੇ 99 ਪਰਿਵਾਰ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਆਏ ਸੀ, ਪਰ ਲੋਕਡਾਊਨ ਲੱਗਣ ਦੇ ਕਾਰਨ ਉਹ ਭਾਰਤ ਵਿੱਚ ਹੀ ਫਸ ਕੇ ਰਹਿ ਗਏ ਸਨ। ਜਦੋਂ ਲੋਕਡਾਊਨ ਖੁੱਲ੍ਹਾ 'ਤੇ ਉਹ ਆਪਣੇ ਵਤਨ ਮੁੜ ਵਾਪਸ ਪਰਤੇ ਲਈ ਪਾਕਿਸਤਾਨ ਲਈ ਰਵਾਨਾ ਹੋਏ ਤਾਂ ਅਟਾਰੀ ਵਾਹਘਾ ਸਰਹੱਦ 'ਤੇ ਇਨ੍ਹਾਂ ਦੇ ਕਾਗਜ਼ ਪੂਰੇ ਨਾ ਹੋਣ ਕਰਕੇ ਉੱਥੇ ਹੀ ਰੋਕ ਦਿੱਤਾ ਗਿਆ।

ਕਿਉਂਕਿ ਪਾਕਿਸਤਾਨ ਰੇਂਜਰਾਂ ਨੇ ਉਹ ਪਰਿਵਾਰ ਇਸ ਕਰਕੇ ਵਾਪਸ ਭੇਜ ਦਿੱਤਾ ਕਿ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਕੋਲ ਇਕ ਬੱਚੇ ਨੇ ਜਨਮ ਦਿੱਤਾ ਸੀ, ਜਿਸ ਦਾ ਕੋਈ ਵੀ ਕਾਗਜ਼ਾਤ ਨਹੀਂ ਸਨ। ਜਿਸ ਕਰਕੇ ਪਾਕਿਸਤਾਨੀ ਰੇਂਜਰਾਂ ਨੇ ਕਾਗਜ਼ਾਂ ਦੀ ਮੰਗ ਕੀਤੀ, ਉਨ੍ਹਾਂ ਨੇ ਪਰਿਵਾਰ ਨੂੰ ਜਾਣ ਦੀ ਆਗਿਆ ਦੇ ਦਿੱਤੀ, ਪਰ ਬੱਚੇ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸਦੇ ਚੱਲਦੇ ਉਹ ਵਾਪਿਸ ਅਟਾਰੀ ਵਾਹਘਾ ਸਰਹੱਦ 'ਤੇ ਹੀ ਫਸ ਗਏ। ਉਧਰ ਅਟਾਰੀ ਪਿੰਡ ਵਾਲਿਆਂ ਨੇ ਇੱਕ ਇਸ ਪਰਿਵਾਰ ਦੇ ਬੱਚੇ ਦੇ ਕਾਗਜ਼ਾਤ ਤਿਆਰ ਕੀਤੇ।

ਵਾਹਘਾ ਬਾਰਡਰ ਰਾਹੀ ਹੋਈ ਬਾਰਡਰ ਬੱਚੇ ਦੀ ਵਾਪਸੀ
ਜਿਸ ਕਰਕੇ ਉਸ ਬਾਰਡਰ ਰਾਮ ਦੀ ਆਪਣੇ ਵਤਨ ਵਾਪਸੀ ਹੋਈ। ਉਸ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ 'ਤੇ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜਾਤ-ਪਾਤ ਧਰਮ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਧਰਮ ਇਨਸਾਨੀਅਤ ਜੋ ਅਸੀਂ ਇਨਸਾਨੀਅਤ ਵਿਖਾਈ ਅਤੇ ਸਾਡੇ ਸਾਥੀਆਂ ਨੇ ਇਨਸਾਨੀਅਤ ਵਿਖਾਈ ਹੈ।

ਜਿਸਦੇ ਚੱਲਦੇ ਬਾਰਡਰ ਦੇ ਕਾਗਜ਼ਾਤ ਵੀ ਤਿਆਰ ਹੋ ਗਏ ਹਨ, ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਨ੍ਹਾਂ ਨੂੰ ਕਾਗਜ਼ਾਤ ਤਿਆਰ ਕਰਨ ਲਈ ਦਿੱਲੀ ਭੇਜਿਆ ਪਾਕਿਸਤਾਨ ਅੰਬੈਸੀ ਤੇ ਪਾਕਿਸਤਾਨ ਅੰਬੈਸੀ ਵੀ ਬੰਦ ਸੀ। ਪਰ ਬਾਰਡਰ ਰਾਮ ਦੀ ਕਿਸਮਤ ਬਹੁਤ ਚੰਗੀ ਸੀ ਕਿ ਪਾਕਿਸਤਾਨ ਅੰਬੈਸੀ ਦੇ ਅਧਿਕਾਰੀਆਂ ਨੇ ਉਸ ਦਾ 2 ਘੰਟਿਆਂ ਵਿੱਚ ਪਾਸਪੋਰਟ ਵੀ ਤਿਆਰ ਕਰ ਦਿੱਤਾ ਤੇ ਉਸ ਨੂੰ 10 ਹਜ਼ਾਰ ਰੁਪਏ ਸ਼ਗਨ ਵੀ ਪਾਇਆ।

ਪਿੰਡ ਵਾਸੀਆਂ ਤੇ ਸਮਾਜ ਸੇਵੀ ਸੰਸਥਾ ਦਾ ਕਹਿਣਾ ਹੈ, ਬਾਰਡਰ ਬੱਚਾ ਰੱਬ ਦੇ ਰੂਪ ਵਿੱਚ ਆਇਆ ਹੈ, ਕਿਉਂਕਿ ਉਹ ਪਾਕਿਸਤਾਨ ਸਰਹੱਦ 'ਤੇ ਹੋ ਕੇ ਫਿਰ ਵਾਪਸ ਭਾਰਤ ਪੁੱਜਿਆ, ਪਰ ਹੁਣ ਉਹ ਫਿਰ ਆਪਣੇ ਵਤਨ ਵਾਪਸ ਜਾ ਰਿਹਾ ਹੈ। ਇਹ ਬਾਰਡਰ ਜੋ ਬਾਰਡਰ ਦੇ ਦੋਵੇਂ ਰਸਤੇ ਖੁੱਲ੍ਹਵਾ ਦੋਵੇਂ ਦੇਸ਼ਾਂ ਵਿੱਚ ਫਿਰ ਆਪਸੀ ਭਾਈਚਾਰਾ ਪਿਆਰ ਦੀ ਪ੍ਰਤੀਕ ਬਣ ਗਿਆ ਹੈ।

ਉਧਰ ਪਿੰਡ ਵਾਸੀ ਇਕ ਦੂਜੇ ਨੂੰ ਮਿਲਣ ਦੌਰਾਨ ਕਹਿ ਰਹੇ ਸਨ ਕਿ ਅਸੀ ਇਹ ਅਪੀਲ ਕਰਦੇ ਹਾਂ ਹੋਰ ਵੀ ਲੋਕ ਜਿਹੜੇ ਫਸੇ ਹੋਏ ਹਨ। ਉੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਮੁੜ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲ ਸਕਣ 'ਤੇ ਇਨਸਾਨੀਅਤ ਹਮੇਸਾ ਜਿੰਦਾ ਰਹੇ।

ਇਹ ਵੀ ਪੜੋ:- ਪੰਜਾਬ ਵਿੱਚ ਗੁੜ ਦਾ ਕਾਰੋਬਾਰ ਕਿਵੇਂ ਆਇਆ ਪਰਵਾਸੀਆਂ ਦੇ ਹੱਥ... ਆਓ ਜਾਣੀਏ

ABOUT THE AUTHOR

...view details