ਪੰਜਾਬ

punjab

ETV Bharat / state

ਹਸਪਤਾਲ 'ਚ ਹੋਇਆ ਬਿਨਾਂ ਲੱਤਾਂ ਤੇ ਬਾਂਹ ਦੇ ਬੱਚਾ, ਪਰਿਵਾਰ 'ਚ ਖੁਸ਼ੀ ਵੀ ਤੇ ਗ਼ਮ ਵੀ

ਸ਼ਹਿਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਅਨੋਖੇ ਬੱਚੇ ਨੇ ਜਨਮ ਲਿਆ ਹੈ ਜਿਸ ਦੀਆ ਦੋਵੇ ਲੱਤਾਂ ਤੇ ਇੱਕ ਬਾਂਹ ਨਹੀਂ ਹੈ। ਪਰਿਵਾਰ ਵਿੱਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਬੱਚੇ ਦੇ ਸਰੀਰ ਵਿੱਚ ਅੰਗਾਂ ਦੀ ਕਮੀ ਕਾਰਨ ਦੁੱਖ ਵੀ ਹੈ।

handicapped new born baby in amritsar
ਫ਼ੋਟੋ

By

Published : Dec 2, 2019, 4:34 PM IST

ਅੰਮ੍ਰਿਤਸਰ: ਸ਼ਹਿਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਅਜੀਬੋ ਗਰੀਬ ਬੱਚੇ ਨੇ ਜਨਮ ਲਿਆ ਹੈ ਜਿਸ ਦੀਆ ਦੋਵੇਂ ਲੱਤਾਂ ਤੇ ਇਕ ਬਾਂਹ ਨਹੀਂ ਹੈ। ਪਰਿਵਾਰ ਵਿੱਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਬੱਚੇ ਦੇ ਸਰੀਰ ਵਿੱਚ ਅੰਗਾਂ ਦੀ ਕਮੀ ਕਾਰਨ ਦੁੱਖ ਵੀ ਹੈ। ਹਾਲਾਂਕਿ ਪਰਿਵਾਰ ਨੇ ਕਿਹਾ ਕਿ ਉਹ ਮਿਲ ਕੇ ਬੱਚੇ ਨੂੰ ਫੁੱਲਾਂ ਵਾਂਗ ਰੱਖਣਗੇ ਤੇ ਉਸ ਦਾ ਹਰ ਮੌਕੇ ਸਾਥ ਦੇਣਗੇ।

ਵੇਖੋ ਵੀਡੀਓ

ਸੰਜੀਵ ਤੇ ਪ੍ਰਭਜੋਤ ਕੌਰ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ ਤੇ ਜਦ ਸੰਜੀਵ ਨੂੰ ਪਤਾ ਲੱਗਾ ਕਿ ਉਹ ਪਿਤਾ ਬਣਨ ਵਾਲਾ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਾਰਾ ਪਰਿਵਾਰ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਤਿਆਰੀਆਂ ਕਰ ਰਿਹਾ ਸੀ। ਪਰ, ਬੱਚਾ ਹੋਣ ਤੋਂ ਬਾਅਦ ਪਰਿਵਾਰ ਦੇ ਚਿਹਰੇ ਉੱਤੇ ਖੁਸ਼ੀ ਤਾਂ ਹੈ, ਪਰ ਨਾਲ ਹੀ ਗ਼ਮ ਵੀ।

ਜਦੋਂ ਪ੍ਰਭਜੋਤ ਕੌਰ ਦੀ ਡਿਲਵਿਰੀ ਹੋਈ ਤਾਂ ਉਸ ਘਰ ਲੜਕਾ ਪੈਦਾ ਹੋਇਆ, ਪਰ ਉਸ ਦੀਆਂ ਦੋਵੇ ਲੱਤਾਂ ਤੇ ਇਕ ਬਾਂਹ ਨਹੀਂ ਹੈ। ਇਸ ਕਾਰਨ ਉਹ ਖੁਸ਼ ਵੀ ਹੈ, ਪਰ ਥੋੜਾ ਉਦਾਸ ਵੀ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾਂ ਬੱਚਾ ਹੈ ਤੇ ਉਸ ਨੂੰ ਉਹ ਬਹੁਤ ਹੀ ਵਧੀਆ ਢੰਗ ਨਾਲ ਪਾਲਣਗੇ।

ਬੱਚੇ ਦੀ ਦਾਦੀ ਤੇ ਪਿਤਾ ਨੇ ਵੀ ਖੁਸ਼ੀ ਜਤਾਈ ਕਿ ਉਨ੍ਹਾਂ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੈ ਰੱਬ ਦੀ ਮਰਜ਼ੀ ਮੰਨ ਕੇ ਮੰਨਜ਼ੂਰ ਹੈ। ਉਹ ਬੱਚੇ ਦੀ ਦੇਖ-ਰੇਖ ਆਮ ਬੱਚਿਆਂ ਦੀ ਦੇਖਭਾਲ ਤੋਂ ਵੱਧ ਚੰਗੀ ਤਰ੍ਹਾਂ ਕਰਨਗੇ।

ਇਹ ਵੀ ਪੜ੍ਹੋ: ਮਨੀਸ਼ ਤਿਵਾੜੀ ਨੇ ਮੁਹਾਲੀ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੀ ਕੀਤੀ ਮੰਗ

ABOUT THE AUTHOR

...view details