ਪੰਜਾਬ

punjab

By

Published : Mar 16, 2020, 5:19 PM IST

ETV Bharat / state

ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਹਰਬੰਸ ਸਿੰਘ ਦਿੱਲੀ ਦੇ ਜੱਥੇ ਨੇ ਪਾਇਆ ਗਠੜੀ ਘਰ ਦਾ ਲੈਂਟਰ

ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਜੱਥੇ ਨੇ ਬਾਬਾ ਮਹਿੰਦਰ ਸਿੰਘ ਤੇ ਬਾਬਾ ਬਚਨ ਸਿੰਘ ਦੀ ਯੋਗ ਅਗਵਾਈ ਹੇਠ ਸੰਗਤ ਦੀ ਮਦਦ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਵੇਂ ਗਠੜੀ ਘਰ ਦਾ ਲੈਂਟਰ ਪਾਇਆ।

ਗਠੜੀ ਘਰ ਦਾ ਲੈਂਟਰ
ਗਠੜੀ ਘਰ ਦਾ ਲੈਂਟਰ

ਅੰਮ੍ਰਿਤਸਰ: ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਾਰ ਸੇਵਾ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਸਿੱਖ ਪੰਥ ਲਈ ਕੀਤੀ। ਉਨ੍ਹਾਂ ਦੇ ਜੱਥੇ ਨੇ ਬਾਬਾ ਮਹਿੰਦਰ ਸਿੰਘ ਤੇ ਬਾਬਾ ਬਚਨ ਸਿੰਘ ਦੀ ਯੋਗ ਅਗਵਾਈ ਹੇਠ ਸੰਗਤ ਦੀ ਮਦਦ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਵੇਂ ਗਠੜੀ ਘਰ ਦਾ ਲੈਂਟਰ ਪਾਇਆ।

ਗਠੜੀ ਘਰ ਦਾ ਲੈਂਟਰ
ਗਠੜੀ ਘਰ ਦਾ ਲੈਂਟਰ

ਗਠੜੀ ਘਰ ਦੇ ਲੈਂਟਰ ਲਈ ਸੰਗਤ ਨੇ ਚਾਅ ਤੇ ਉਤਸ਼ਾਹ ਨਾਲ ਸੇਵਾ ਕੀਤੀ। ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਦੀ ਸ਼ੁਰੂਆਤ ਬਾਬਾ ਗੁਰਮੁੱਖ ਸਿੰਘ ਤੋਂ ਹੋਈ। ਉਨ੍ਹਾਂ ਦੇ ਜੱਥੇ 'ਚੋਂ ਬਾਬਾ ਜੀਵਨ ਸਿੰਘ ਤੇ ਬਾਬਾ ਦੀਪ ਸਿੰਘ ਨੇ ਗੋਦਾਵਰੀ ਦੇ ਬੰਨ੍ਹ ਦੀ ਸੇਵਾ ਕਰਵਾਈ।

ਬਾਬਾ ਹਰਬੰਸ ਸਿੰਘ ਦਿੱਲੀ ਦੇ ਜਥੇ ਨੇ ਪਾਇਆ ਗਠੜੀ ਘਰ ਦਾ ਲੈਂਟਰ

ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਅਰਜਨ ਨਿਵਾਸ, ਗੁਰਦੁਆਰਾ ਸੰਤੋਖਸਰ, ਛੇਹਰਟਾ ਸਾਹਿਬ, ਬੱਲੇ ਬੇਰ ਕੀ, ਦਮਦਮਾ ਸਾਹਿਬ, ਗੁਰੂ ਕੀ ਵਡਾਲੀ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੰਗਰ ਹਾਲ ਦੀ ਸੇਵਾ ਤੇ ਹੁਣ ਗਠੜੀ ਘਰ ਦੀ ਸੇਵਾ ਕਰਵਾਈ ਹੈ। ਗਠੜੀ ਘਰ ਦੀ ਸੇਵਾ ਕਰਨ ਲਈ ਜੰਮੂ ਕਸ਼ਮੀਰ, ਦਿੱਲੀ, ਯੂ.ਪੀ, ਬਿਹਾਰ,ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਪਹੁੰਚੀ। ਇਸ ਤੋਂ ਇਲਾਵਾ ਕਾਰ ਸੇਵਾ ਦਿੱਲੀ ਵਾਲਿਆਂ ਦੇ ਜਥਿਆਂ ਵੱਲੋਂ ਵੱਖ ਵੱਖ ਸੂਬਿਆਂ ਵਿੱਚ ਕਾਰ ਸੇਵਾਵਾਂ ਚੱਲ ਰਹੀਆਂ ਹਨ।

ਗਠੜੀ ਘਰ ਦਾ ਲੈਂਟਰ

ABOUT THE AUTHOR

...view details