ਹੈਦਰਾਬਾਦ: ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸ਼ਤਰੀ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵੀ ਮੌਜੂਦ ਸਨ। ਉਹ ਵੀ ਬਾਬਾ ਧੀਰੇਂਦਰ ਸ਼ਾਸ਼ਤਰੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਆਏ। ਇੱਥੇ ਹੀ ਬਾਬਾ ਸ਼ਾਸ਼ਤਰੀ ਦੇ ਮੀਡੀਆ ਨੂੰ ਦੱਸਿਆ ਕਿ ਉਹ ਹੁਣ ਪਠਾਨਕੋਟ ਦੇ ਇੱਕ ਪ੍ਰਾਚੀਨ ਮੰਦਰ 'ਚ 3 ਦਿਨ ਪੂਜਾ ਅਰਚਨਾ ਕਰਗੇ ਅਤੇ ਸਮਾਗਮ ਹੋਵੇਗਾ।
ਟਰੋਲ ਹੋਏ ਨਿੱਕੂ:ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਇੰਦਰਜੀਤ ਨਿੱਕੂ ਬਾਬਾ ਧੀਰੇਂਦਰ ਨਾਲ ਨਜ਼ਰ ਆ ਚੁੱਕੇ ਹਨ। ਨਿੱਕੂ ਉਨ੍ਹਾਂ ਦੇ ਬਾਗੇਸ਼ਵਰ ਧਾਮ ਗਏ ਸੀ ਜਿਸ ਦੀ ਵੀਡੀਓ ਖੂਬ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਨਿੱਕੂ ਨੂੰ ਕਾਫ਼ੀ ਟਰੋਲ ਦਾ ਸਾਹਮਣਾ ਕਰਨਾ ਪਿਆ ਸੀ। ਹਰ ਪਾਸੇ ਇੰਦਰਜੀਤ ਨਿੱਕੂ ਨੂੰ ਟਰੋਲ ਕੀਤਾ ਜਾ ਰਿਹਾ ਸੀ। ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕ੍ਰਿਆ ਦਿੱਤੀ ਗਈ ਸੀ। ਕੁੱਝ ਲੋਕਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਇੰਦਰਜੀਤ ਨਿੱਕੂ ਜੇਕਰ ਖੁਦ ਕਿਸੇ ਬਾਬੇ ਦੇ ਡੇਰੇ ਗਿਆ ਹੈ ਤਾਂ ਉਹ ਕਿਸੇ ਹੋਰ ਨੂੰ ਕਿਵੇਂ ਅਜਿਹੇ ਪਖੰਡ ਤੋਂ ਦੂਰ ਕਰ ਸਕਦਾ ਹੈ। ਇੰਨ੍ਹਾਂ ਹੀ ਨਹੀਂ ਨਿੱਕੂ ਨਾਲ ਉਨ੍ਹਾਂ ਦੇ ਕਈ ਫੈਨਸ਼ ਨਰਾਜ਼ ਵੀ ਹੋ ਗਏ ਸਨ।
ਨਿੱਕੂ ਨੇ ਇੰਸਟਾਗ੍ਰਾਮ ਤੋਂ ਡਲੀਟ ਕੀਤੀ ਵੀਡੀਓ:ਜਦੋਂ ਨਿੱਕੂ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਬਾਗੇਸ਼ਵਰ ਧਾਮ ਵਾਲੀ ਵੀ ਸਾਂਝੀ ਕੀਤੀ ਤਾਂ ਨਿੱਕੂ ਨੂੰ ਪਿਆਰ ਕਰਨ ਵਾਲੇ ਹੀ ਉਸ ਦੇ ਖਿਲਾਫ਼ ਹੁੰਦੇ ਨਜ਼ਰ ਆਏ ਸਨ। ਇੰਨ੍ਹਾਂ ਹੀ ਨਹੀਂ ਗਾਇਕ ਨਿੱਕੂ ਦਾ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਵਿਰੋਧ ਅਤੇ ਨਰਾਜ਼ਗੀ ਇਸ ਕਦਰ ਵੱਧ ਗਈ ਸੀ ਕਿ ਇੰਦਰਜੀਤ ਨਿੱਕੂ ਨੂੰ ਆਪਣੇ ਇੰਸਟਾਗ੍ਰਾਮ ਤੋਂ ਬਾਗੇਸ਼ਵਰ ਧਾਮ ਵਾਲੀ ਵੀਡੀਓ ਨੂੰ ਡਲੀਟ ਕਰਨਾ ਪਿਆ।
ਸ਼੍ਰਮੋਣੀ ਕਮੇਟੀ ਦੀ ਨਰਾਜ਼ਗੀ: ਇੰਦਰਜੀਤ ਨਿੱਕੂ ਦਾ ਵਿਰੋਧ ਸਿਰਫ਼ ਆਮ ਲੋਕਾਂ ਤੇ ਉਸ ਦੇ ਫੈਸਨਜ਼ ਵੱਲੋਂ ਹੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਉਹ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾ ਕੇ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਇਹ ਸਪੱਸ਼ਟ ਹੈ ਕਿ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ। ਸਾਰੇ ਧਰਮ ਇੱਕੋਂ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ 'ਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। ਨਿੱਕੂ ਨੇ ਸ਼ਾਸ਼ਤਰੀ ਬਾਬੇ ਨੂੰ ਕਿਹਾ ਸੀ ਕਿ ਉਹ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।
ਨਿੱਕੂ ਕਿਉਂ ਗਏ ਬਾਗੇਸ਼ਵਰ ਧਾਮ: ਦਰਅਸਲ ਨਿੱਕੂ ਉਦੋਂ ਮੁੜ ਸੁਰਖੀਆਂ 'ਚ ਆਏ ਜੋਂ ਉਹ ਉਤਰਾਖੰਡ ਬਾਗੇਸ਼ਵਰ ਧਾਮ ਆਪਣੀਆਂ 3 ਮੁਸ਼ਕਿਲਾਂ ਨੂੰ ਲੈ ਕੇ ਗਏ ਸਨ । ਨਿੱਕੂ ਨੇ ਬਾਬੇ ਅੱਗੇ ਬੋਲਦੇ ਹੋਏ ਆਪਣੀਆਂ 3 ਸਮੱਸਿਆਵਾਂ ਦਾ ਜ਼ਿਕਰ ਕੀਤਾ ਸੀ ।