World Asthma Week: ਅਸਥਮਾਂ ਤੋਂ ਘਬਰਾਉਣ ਦੀ ਨਹੀਂ ਹੈ ਲੋੜ, ਮਾਹਰ ਡਾਕਟਰਾਂ ਦੇ ਦੱਸਿਆ ਇੰਝ ਹੋ ਸਕਦਾ ਹੈ ਇਲਾਜ ! ਅੰਮ੍ਰਿਤਸਰ:ਮਈ ਮਹੀਨੇ ਦੀ ਪਹਿਲੇ ਮੰਗਲਵਾਰ ਨੂੰ ਅਸਥਮਾ ਡੇਅ ਮਨਾਇਆ ਜਾਂਦਾ ਹੈ, ਜਿਸਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ,ਤਾਂ ਜੋ ਲੋਕ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਇਸ ਨੂੰ ਲੈਕੇ ਡਾਕਟਰਾਂ ਵੱਲੋਂ ਅਸਥਮਾ ਵੀਕ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੰਮ੍ਰਿਤਸਰ ਵਿਖੇ ਬੱਚਿਆਂ ਦੇ ਡਾਕਟਰਾਂ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੇ ਮਾਹਰ ਡਾਕਟਰ ਨਰੇਸ਼ ਗਰੋਵਰ ਨੇ ਰੋਟਰੀ ਕਲਬ ਪੱਛਮੀ ਦੇ ਸਹਿਯੋਗ ਨਾਲ ਸੈਮੀਨਾਰ ਵਿਚ ਅਸਥਮਾ ਦੇ ਮਰੀਜਾਂ ਨੂੰ ਇਸ ਬੀਮਾਰੀ ਤੋਂ ਘਬਰਾਉਣ ਦੀ ਬਜਾਏ ਇਸ ਨਾਲ ਲੜਣ ਦੀ ਹਿੰਮਤ ਰੱਖਣ ਲਈ ਜਾਗਰੂਕ ਕੀਤਾ। ਇਸ ਸੰਬਧੀ ਚਾਨਣ ਪਾਉਂਦੇ ਹੋਏ ਡਾ.ਨਰੇਸ਼ ਅਤੇ ਰੋਟੇਰੀਅਨ ਡਾ ਸ਼ਾਲੂ ਅੱਗਰਵਾਲ ਨੇ ਜਾਣਕਾਰੀ ਦਿੱਤੀ ਕਿ ਅੱਜ ਜਿਹੜੀ ਮੀਟਿੰਗ ਹੋਈ ਹੈ, ਉਸ ਵਿਚ ਵਰਲਡ ਅਸਥਮਾ ਡੇਅ ਮਨਾਉਣ ਨੂੰ ਲੈਕੇ ਲੋਕਾਂ ਨੂੰ ਸਮਝਾਇਆ ਹੈ। ਕਿਓਂਕਿ ਲੋਕਾਂ ਨੂੰ ਅਕਸਰ ਹੀ ਦੇਖਿਆ ਗਿਆ ਹੈ ਕਿ ਬਿਮਾਰੀ ਨੂੰ ਲੈਕੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ।
ਬਿਮਾਰੀ ਤੋਂ ਘਬਰਾਓ ਨਹੀਂ :ਡਾਕਟਰ ਨਰੇਸ਼ ਗਰੋਵਰ ਨੇ ਦੱਸਿਆ ਕਿ ਜਿਹੜੇ ਵੀ ਅਸਥਮਾ ਰੋਗ ਦੇ ਮਰੀਜ਼ ਹਨ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਸਾਡੇ ਤੋਂ ਬਹੁਤ ਵਧੀਆ ਵਧੀਆ ਇਲਾਜ ਆਏ ਹਨ। ਉਨ੍ਹਾਂ ਕਿਹਾ ਕਿ ਜੋ ਪਿੱਛਲੇ ਦੱਸ ਤੋਂ ਪੰਦਰਾਂ ਸਾਲ ਤੱਕ ਇਸ ਬਿਮਾਰੀ ਤੋਂ ਪ੍ਰੇਸ਼ਾਨ ਸਨ ,ਜਿਹੜੇ ਕਿ ਆਪਣੀ ਇਸ ਬਿਮਾਰੀ ਤੋਂ ਨਾ ਉਮੀਦ ਹੋ ਚੁੱਕੇ ਸਨ ਅਤੇ ਜਿਨ੍ਹਾਂ ਨੂੰ ਆਪਣੀ ਫਿਜ਼ਿਓਥੈਰਪੀ ਰਾਹੀਂ ਉਨ੍ਹਾਂ ਨੂੰ ਠੀਕ ਕੀਤਾ।
ਅਸਥਮਾ ਨੂੰ ਸਮਰਪਿਤ ਸੈਮੀਨਾਰ: ਡਾਕਟਰ ਨੇ ਦੱਸਿਆ ਕਿ ਜੋ ਲੋਕ ਅਸਥਮਾ ਦੇ ਚਲਦੇ ਇਨਹੇਲਰ ਲੈਣ ਤੋਂ ਹਿਚਕਚਾਹਟ ਮਹਿਸੂਸ ਕਰਦੇ ਹਨ ਅਤੇ ਆਪਣੇ ਆਪ ਨੂੰ ਪ੍ਰੇਸ਼ਾਨੀ ਦਾ ਸ਼ਿਕਾਰ ਬਣਾ ਲੈਦੇ ਹਨ ਉਨ੍ਹਾਂ ਲੋਕਾਂ ਨੂੰ ਇਸ ਸੰਬਧੀ ਜਾਗਰੂਕ ਕਰਦਿਆਂ ਸਲਾਹ ਦਿਤੀ ਕਿ ਸ਼ਰਮਾਉਣ ਘਬਰਾਉਣ ਦੀ ਬਜਾਏ ਇਸ ਦਾ ਇਸਤਮਾਲ ਕਰੋ।
- Rape in Delhi: ਗਾਈਡ ਨੇ ਬਜੁਰਗ ਅਮਰੀਕੀ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਭਾਰਤ ਘੁੰਮਣ ਆਈ ਸੀ ਪੀੜਤ ਮਹਿਲਾ
- Bada Mangal 2023: ਬੜਾ ਮੰਗਲ 'ਤੇ ਇਸ ਤਰ੍ਹਾਂ ਕਰੋ ਬਜਰੰਗਬਲੀ ਨੂੰ ਖੁਸ਼, ਜਾਣੋ ਪੂਜਾ ਵਿਧੀ
- Wrestlers protest: ਜੰਤਰ-ਮੰਤਰ ਵਿਖੇ ਪਹੁੰਚੇ ਕਿਸਾਨਾਂ ਨੇ ਤੋੜੀ ਬੈਰੀਕੇਡਿੰਗ
ਘਬਰਾਉਣ ਦੀ ਜ਼ਰੂਰਤ ਨਹੀਂ : ਡਾਕਟਰ ਗਰੋਵਰ ਨੇ ਲੋਕਾਂ ਨੂੰ ਸਮਝਾਇਆ ਕਿ ਕੋਈ ਵੀ ਦਵਾਈ ਲਓ ਤਾਂ ਉਸ ਦਾ ਸਹੀ ਇਸਤਮਾਲ ਕਰੋ। ਖਾਸ ਕਰਕੇ ਦਮੇ ਦੀ ਬਿਮਾਰੀ ਵਿੱਚ ਇਨਹੇਲਰ ਲੈਣਾ, ਇਸ ਨੂੰ ਇਸਤਮਾਲ ਕਰਨਾ ਬੇਹੱਦ ਕਾਰਗਰ ਹੈ। ਇਸ ਰਾਹੀਂ ਦਵਾਈ ਲੰਗਸ ਅਤੇ ਫੇਫੜਿਆਂ ਰਾਹੀਂ ਸਰੀਰ ਨੂੰ ਮਿਲਦੀ ਹੈ ਤੇ ਇਸ ਦਾ ਅਸਰ ਵੱਧ ਹੁੰਦਾ ਹੈ। ਕੋਈ ਵੀ ਬਿਮਾਰੀ ਲਾ ਇਲਾਜ ਨਹੀਂ ਹੈ, ਇਸ ਦਾ ਇਲਾਜ ਸੰਭਵ ਹੈ ਅਤੇ ਇਸ ਦੇ ਸਹੀ ਇਸਤਮਾਲ ਨਾਲ ਬਿਮਾਰੀ ਠੀਕ ਵੀ ਹੋ ਸਕਦੀ ਹੈ। ਇਸ ਮੌਕੇ ਡਾਕਟਰ ਨਰੇਸ਼ ਗਰੋਵਰ ਨੇ ਕਿਹਾ ਕਿ ਦੁਨਿਆ ਭਰ ਵਿਚ ਅਲਰਜੀ ਤੇ ਅਸਥਮਾ ਦੇ ਕੇਸ ਵਧਦੇ ਜਾ ਰਹੇ ਹਨ। ਜਿਸ ਨੂੰ ਲੈਕੇ ਲੋਕਾ ਵਿਚ ਕੁੱਝ ਵਿਹਮ ਪੈਦਾ ਹੋ ਜਾਂਦੇ ਹਨ।ਪਰ ਇਨ੍ਹਾਂ ਨੂੰ ਲੈਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਪਰ ਸਭ ਤੋਂ ਵੱਧ ਜਰੂਰੀ ਹੈ ਆਪਣੇ ਆਪ ਵਿਚ ਹਿੰਮਤ ਰੱਖਣੀ। ਇਨਸਾਨ ਜਿੰਨਾ ਆਪਣਾ ਖਿਆਲ ਆਪ ਰੱਖ ਸਕਦਾ ਹੈ ਹੋਰ ਕੋਈ ਵੀ ਨਹੀਂ ਰੱਖ ਸਦਕਾ। ਦਵਾਈਆਂ ਵੀ ਉਦੋਂ ਹੀ ਅਸਰ ਕਰਦੀਆਂ ਹਨ ਜਦੋਂ ਤੁਸੀਂ ਚਾਹੋਗੇ। ਕਿ ਠੀਕ ਹੋਣਾ ਹੈ ਤੰਦਰੁਸਤ ਰਹਿਣਾ ਹੈ। ਇਸ ਲਈ ਬਿਮਾਰੀ ਸਾਹ ਦੀ ਹੋਵੇ ,ਚਮੜੀ ਦੀ ਬਿਮਾਰੀ ਹੋਵੇ ਜਾਂ ਫਿਰ ਕੋਈ ਵੀ ਬਿਮਾਰੀ ਹੋਵੇ ਇਸ 'ਤੇ ਖੁਲ ਕੇ ਗੱਲ ਕਰੋ ਸਲਾਹ ਲਓ ਅਤੇ ਡਾਕਟਰ ਤੋਂ ਇਲਾਜ ਕਰਵਾਓ, ਤੰਦਰੁਤ ਰਹੋ |