ਅੰਮ੍ਰਿਤਸਰ : ਪੰਜਾਬ ਸਰਕਾਰ ਆਟੋ ਚਾਲਕਾਂ ਦੇ ਲਈ ਆਟੋ ਈ ਰਿਕਸ਼ਾ ਸਕੀਮ ਲੈਕੇ ਆਈ ਹੈ, ਜਿਸ ਵਿਚ ਸਰਕਾਰ ਵੱਲੋਂ ਆਟੋ ਈ ਰਿਕਸ਼ਾ ਲੈਣ ਦੇ ਲਈ ਕਰਜ਼ਾ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਰਕਾਰ ਵੱਲੋਂ ਸੜਕਾਂ ਉਤੇ ਚੱਲ ਰਹੇ 15 ਸਾਲ ਪੁਰਾਣੇ ਆਟੋ ਰਿਕਸ਼ਾ ਬੰਦ ਕਰ ਦਿੱਤੇ ਜਾਣਗੇ, ਜਿਸ ਦੇ ਕਾਰਨ ਆਟੋ ਰਿਕਸ਼ਾ ਚਾਲਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਨਾ ਕਰੇ ਸਰਕਾਰ :ਆਟੋ ਚਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਅੱਗੇ ਰੋਟੀ ਖਾਣ ਦੇ ਲਾਲੇ ਪਏ ਹੋਏ ਹਨ, ਸਾਰਾ ਦਿਨ ਸੌ, ਡੇਢ-ਸੌ ਰੁਪਏ ਦਿਹਾੜੀ ਕਮਾ ਰਹੇ ਹਾਂ। ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਈਆ ਪਿਆ ਹੈ। ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਉਸਦਾ ਇਲਾਜ ਕਰਵਾਉਣ ਦੇ ਲਈ ਪੈਸੈ ਨਹੀਂ ਹਣ, ਉਹ ਵੀ ਵਿਆਜ ਉਤੇ ਫੜਕੇ ਇਲਾਜ ਕਰਵਾ ਰਹੇ ਹਾਂ। ਅਸੀਂ ਤਾਂ ਪਿਹਲਾਂ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਾਂ ਜੇਕਰ ਅਸੀਂ ਈ ਰਿਕਸ਼ਾ ਕਰਜ਼ੇ ਉਤੇ ਲੈ ਲਿਆ ਤਾਂ ਅਸੀਂ ਉਸਦਾ ਕਰਜ਼ਾ ਕਿੱਥੋਂ ਉਤਾਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਨਾ ਕਰੇ ਅਸੀਂ ਭੁੱਖੇ ਮਰ ਜਾਵਾਂਗੇ।
- NGT On Punjab Govt For Trees: ਐਨਜੀਟੀ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ, ਬਣੇਗੀ ਨਵੀਂ ਪਾਲਿਸੀ, ਦਰਖ਼ਤ ਵੱਢਣ ਵਾਲੇ ਨੂੰ ਜ਼ੁਰਮਾਨੇ ਨਾਲ ਹੋਵੇਗੀ ਸਜ਼ਾ !
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ