ਪੰਜਾਬ

punjab

ETV Bharat / state

ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਆਸਟ੍ਰੇਲੀਆ ਸਰਕਾਰ ਨੇ ਲਿਆ ਇਹ ਫੈਸਲਾ

ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਲਈ ਸਿੱਖ ਜਥੇਬੰਦੀਆਂ ਆਸਟ੍ਰੇਲੀਆ ਦੀ ਸੰਗਤ ਅਤੇ ਸਿੱਖ ਸੰਗਤ ਵਧਾਈ ਦੀ ਪਾਤਰ ਹੈ। ਐਸਜੀਪੀਸੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਿੱਖਾ ਦੀ ਪਛਾਣ ਹੀ ਕਿਰਪਾਨ ਤੋਂ ਹੈ।

ਸਿੱਖ ਬੱਚਿਆ ਦੇ ਕਿਰਪਾਨ ਪਾਉਣ ’ਤੇ ਆਸਟ੍ਰੇਲੀਆ ਸਰਕਾਰ ਨੇ ਲਿਆ ਇਹ ਫੈਸਲਾ
ਸਿੱਖ ਬੱਚਿਆ ਦੇ ਕਿਰਪਾਨ ਪਾਉਣ ’ਤੇ ਆਸਟ੍ਰੇਲੀਆ ਸਰਕਾਰ ਨੇ ਲਿਆ ਇਹ ਫੈਸਲਾ

By

Published : Aug 20, 2021, 2:23 PM IST

ਅੰਮ੍ਰਿਤਸਰ: ਆਸਟ੍ਰੇਲੀਆ ਸਰਕਾਰ ਵੱਲੋਂ ਸਿੱਖ ਬੱਚਿਆਂ ਨੂੰ ਕਿਰਪਾਨ ਪਾ ਕੇ ਮੁੜ ਤੋਂ ਸਕੂਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਸੰਗਤ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ’ਚ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਲਈ ਸਿੱਖ ਜਥੇਬੰਦੀਆਂ ਆਸਟ੍ਰੇਲੀਆ ਦੀ ਸੰਗਤ ਅਤੇ ਸਿੱਖ ਸੰਗਤ ਵਧਾਈ ਦੀ ਪਾਤਰ ਹੈ।

ਐਸਜੀਪੀਸੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਿੱਖਾ ਦੀ ਪਛਾਣ ਹੀ ਕਿਰਪਾਨ ਤੋਂ ਹੈ। ਸਿੱਖਾਂ ਦੀ ਕਿਰਪਾਨ ਪਾਉਣ ’ਤੇ ਪਾਬੰਦੀ ਲਗਾਉਣਾ ਬਹੁਤ ਹੀ ਮਾੜੀ ਘਟਨਾ ਸੀ ਅਤੇ ਹੁਣ ਸੰਗਤ ਦੇ ਸਹਿਯੋਗ ਨਾਲ ਮੁੜ ਬੱਚਿਆ ਨੂੰ ਕਿਰਪਾਨ ਪਾ ਕੇ ਸਕੂਲ ਜਾਣ ਦੀ ਇਜਾਜਤ ਦਿੱਤੀ ਘਈ ਹੈ ਜਿਸ ’ਤੇ ਉਨ੍ਹਾਂ ਵੱਲੋਂ ਆਸਟ੍ਰੇਲੀਆ ਸਰਕਾਰ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਜਾਂਦੀ ਹੈ।

ਸਿੱਖ ਬੱਚਿਆ ਦੇ ਕਿਰਪਾਨ ਪਾਉਣ ’ਤੇ ਆਸਟ੍ਰੇਲੀਆ ਸਰਕਾਰ ਨੇ ਲਿਆ ਇਹ ਫੈਸਲਾ

ਕਾਬਿਲੇਗੌਰ ਹੈ ਕਿ ਸਿਡਨੀ ਦੇ ਇੱਕ ਸਕੂਲ ਚ ਹੋਈ ਇੱਕ ਘਟਨਾ ਤੋਂ ਬਾਅਦ ਨਿਊ ਸਾਉਥ ਵੇਲਜ਼ ਦੀ ਸਰਕਾਰ ਵੱਲੋਂ ਸਕੂਲੀ ਬੱਚਿਆ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਫੈਸਲੇ ਤੋਂ ਬਾਅਦ ਸਿੱਖ ਸੰਗਤਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵਾਲੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਹਿਯੋਗ ਨਾਲ ਦੁਬਾਰਾ ਬੱਚਿਆਂ ਨੂੰ ਕਿਰਪਾਨ ਪਾ ਕੇ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਹੈ।

ਇਹ ਵੀ ਪੜੋ: ਕੈਪਟਨ ਦਾ ਮੰਤਰੀਆਂ ਨੂੰ ਨਵਾਂ ਫਰਮਾਨ

ABOUT THE AUTHOR

...view details