ਪੰਜਾਬ

punjab

ETV Bharat / state

ਪੁਲਿਸ ਵਲੋਂ ਇਨਸਾਫ ਨਾ ਮਿਲਣ ਕਾਰਨ ਸ਼ਖਸ ਵਲੋਂ ਖੁਦਕੁਸ਼ੀ ਦੀ ਕੋੋਸ਼ਿਸ਼ - ਤੇਜ਼ਾਬ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਇਲਾਕੇ ਦੇ ਵਿਚ ਵੀ ਇਕ ਪੁਲਿਸ ਵੱਲੋਂ ਇਕ ਪਿਤਾ ਦੀ ਧੀ ਨੂੰ ਨਾ ਲੱਭਣਾ ਮਹਿੰਗਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਿਤਾ ਵੱਲੋਂ ਤੇਜ਼ਾਬ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪੁਲਿਸ ਵਲੋਂ ਇਨਸਾਫ ਨਾ ਮਿਲਣ ਕਾਰਨ ਸ਼ਖਸ ਵਲੋਂ ਖੁਦਕੁਸ਼ੀ ਦੀ ਕੋੋਸ਼ਿਸ਼
ਪੁਲਿਸ ਵਲੋਂ ਇਨਸਾਫ ਨਾ ਮਿਲਣ ਕਾਰਨ ਸ਼ਖਸ ਵਲੋਂ ਖੁਦਕੁਸ਼ੀ ਦੀ ਕੋੋਸ਼ਿਸ਼

By

Published : May 21, 2021, 10:38 PM IST

ਅੰਮ੍ਰਿਤਸਰ :ਪੰਜਾਬ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਅਕਸ ਕੋਰੋਨਾ ਵਾਇਰਸ ਦੇ ਦੌਰਾਨ ਬਹੁਤ ਵਧੀਆ ਵੇਖਣ ਨੂੰ ਮਿਲਿਆ ਉਥੇ ਹੀ ਦੂਸਰੇ ਪਾਸੇ ਹੁਣ ਨਵੀਆਂ ਤਸਵੀਰਾਂ ਸਾਹਮਣੇ ਆ ਰਹਿਆ ਹਨ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਇਕ ਰੇਹੜੀ ਵਾਲੇ ਦੀ ਰੇਹੜੀ ਨੂੰ ਲੱਤ ਮਾਰਨਾ ਉਸ ਨੂੰ ਮਹਿੰਗਾ ਪਿਆ ਸੀ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਤੇ ਦੁਬਾਰਾਂ ਤੋਂ ਉਂਗਲੀਆਂ ਉੱਠਣੀਆਂ ਲਾਜ਼ਮੀ ਸਨ ਲੇਕਿਨ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਇਲਾਕੇ ਦੇ ਵਿਚ ਪੁਲਿਸ ਵਲੋਂ ਇਕ ਪਿਤਾ ਦੀ ਧੀ ਨੂੰ ਨਾ ਲੱਭਣਾ ਮਹਿੰਗਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਿਤਾ ਵੱਲੋਂ ਤੇਜ਼ਾਬ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਪੁਲਿਸ ਵਲੋਂ ਇਨਸਾਫ ਨਾ ਮਿਲਣ ਕਾਰਨ ਸ਼ਖਸ ਵਲੋਂ ਖੁਦਕੁਸ਼ੀ ਦੀ ਕੋੋਸ਼ਿਸ਼
ਦੂਸਰੇ ਪਾਸੇ ਘਰ ਪੀੜਤ ਪਰਿਵਾਰ ਦੀ ਮੰਨੀ ਜਾਵੇ ਤਾਂ ਉਨ੍ਹਾਂ ਵੱਲੋਂ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਤਾਂ ਜੋ ਕਿ ਉਨ੍ਹਾਂ ਦੀ ਧੀ ਜੋ ਕਿ ਘਰੋਂ ਫ਼ਰਾਰ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਪੁਲਸ ਵੱਲੋਂ ਰਵੱਈਆ ਨਾ ਠੀਕ ਹੋਣ ਕਾਰਨ ਉਸ ਦੇ ਪਿਤਾ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਾਜ ਦੀ ਸ਼ਰਮ ਹੋਣ ਕਰਕੇ ਹੀ ਉਸ ਦੇ ਪਿਤਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਪੀੜਤ ਮਹਿਲਾ ਨੇ ਕਿਹਾ ਕਿ ਅਗਰ ਉਨ੍ਹਾਂ ਦੇ ਪਤੀ ਨੂੰ ਕੁਝ ਹੁੰਦਾ ਹੈ ਤਾਂ ਉਸ ਪਿੱਛੇ ਪੁਲਿਸ ਕਰਮਚਾਰੀ ਦੋਸ਼ੀ ਹੋਣਗੇ।ਦੂਸਰੇ ਪਾਸੇ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਵੀ ਇਸ ਮਾਮਲੇ ਉੱਤੇ ਬੋਲਦੇ ਹੋਏ ਕਿਹਾ ਕਿ ਲੜਕੀ ਨੂੰ ਜਲਦ ਹੀ ਬਰਾਮਦ ਕਰ ਦਿੱਤਾ ਜਾਵੇਗਾ ਅਤੇ ਸਾਡੀ ਟੀਮਾਂ ਉਨ੍ਹਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ ।ਇਹ ਵੀ ਪੜੋ:ਨਿਹੰਗ ਸਿੰਘ ਨੇ ਸਾਥੀ ਨਿਹੰਗ ਦਾ ਹੀ ਕੀਤਾ ਕਤਲ

ABOUT THE AUTHOR

...view details