ਅੰਮ੍ਰਿਤਸਰ: ਆਤਮਰਾਮ ਨਗਰ ਦੇ ਰਹਿਣ ਵਾਲੇ ਨਵਦੀਪ ਸਿੰਘ ਨਾਂਅ ਦੇ ਨੌਜਵਾਨ 'ਤੇ ਸ਼ਰਾਰਤੀ ਅੰਸ਼ਰਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਅੰਮ੍ਰਿਤਸਰ: ਪੁਰਾਣੀ ਰਜ਼ਿੰਸ਼ ਦੇ ਚੱਲਦੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ - ਹਮਲਾ ਹੋਣ ਦੀ ਖ਼ਬਰ
ਅੰਮ੍ਰਿਤਸਰ ਦੇ ਆਤਮਰਾਮ ਨਗਰ ਦੇ ਰਹਿਣ ਵਾਲੇ ਨਵਦੀਪ ਸਿੰਘ ਉੱਤੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ।
ਫ਼ੋਟੋ
ਪੀੜਤ ਨਵਦੀਪ ਸਿੰਘ ਨੇ ਕਿਹਾ ਕਿ ਉਹ ਰਾਤ ਨੂੰ ਜਿੰਮ ਤੋਂ ਬਾਅਦ ਘਰ ਪਰਤਿਆ ਸੀ, ਜਿਸ ਤੋਂ ਬਾਅਦ ਉਹ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲਿਆ। ਪੀੜਤ ਨੇ ਦੱਸਿਆ ਕਿ ਜਿਵੇਂ ਉਹ ਘਰ ਤੋਂ ਥੋੜੀ ਦੂਰ ਪਹੁੰਚਿਆਂ ਤਾਂ ਕੁਝ ਗੁੰਡਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਪੀੜਤ ਨੇ ਇਲਾਕੇ ਦੇ ਵਸਨੀਕ ਮਨਮੋਹਰ ਲਾਲ ਨਾਂਅ ਦੇ ਵਿਅਕਤੀ 'ਤੇ ਸਾਜਿਸ਼ ਦੇ ਦੋਸ਼ ਲਾਏ ਹਨ।
ਪੀੜਤ ਦਾ ਕਹਿਣਾ ਹੈ ਕਿ ਉਸ ਨੇ ਇਸ ਸਬੰਧ ਵਿੱਚ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉੱਥੇ ਹੀ ਜਾਂਚ ਅਧਿਕਾਰੀ ਬੂਟਾ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।