ਪੰਜਾਬ

punjab

By

Published : Jun 3, 2020, 6:31 PM IST

ETV Bharat / state

ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਸਰਕਾਰ ਦੀ ਸੋਚੀ ਸਮਝੀ ਸਾਜਿਸ਼: ਭਾਈ ਘੁੰਮਣ

ਭਾਈ ਘੁੰਮਣ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੂਨ 1984 ਨੂੰ ਦਰਬਾਰ ਸਾਹਿਬ 'ਤੇ ਕਰਵਾਇਆ ਗਿਆ ਹਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫੜਨ ਲਈ ਨਹੀਂ ਕਰਵਾਇਆ ਗਿਆ ਸੀ, ਸਗੋਂ ਇੱਕ ਸੋਚੀ ਸਮਝੀ ਸ਼ਾਜਿਸ਼ ਤਹਿਤ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤਾ ਗਿਆ ਸੀ।

ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਸਰਕਾਰ ਦੀ ਸੋਚੀ ਸਮਝੀ ਸਾਜਿਸ਼: ਭਾਈ ਘੁੰਮਣ
ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਸਰਕਾਰ ਦੀ ਸੋਚੀ ਸਮਝੀ ਸਾਜਿਸ਼: ਭਾਈ ਘੁੰਮਣ

ਅੰਮ੍ਰਿਤਸਰ: ਈਟੀਵੀ ਭਾਰਤ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਅਤੇ ਭਾਈ ਅਮਰੀਕ ਸਿੰਘ ਦੇ ਸਾਥੀ ਰਹੇ ਐਡਵੋਕੇਟ ਜਸਵੀਰ ਸਿੰਘ ਘੁੰਮਣ ਨਾਲ ਜੂਨ 1984 ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ 4 ਜੂਨ ਦੀ ਰਾਤ 9-10 ਵਜੇ ਸਪੈਸ਼ਲ ਕਮਾਂਡੋਜ਼ ਉਤਾਰੇ ਗਏ, ਜਿਨ੍ਹਾਂ ਨੂੰ ਇੰਗਲੈਂਡ ਦੇ ਕਮਾਂਡੋਜ਼ ਤੋਂ ਸਪੈਸ਼ਲ ਟਰੇਨਿੰਗ ਦਵਾਈ ਗਈ ਸੀ।

ਭਾਈ ਘੁੰਮਣ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਹਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫੜਨ ਲਈ ਨਹੀਂ ਕਰਵਾਇਆ ਗਿਆ ਸੀ, ਸਗੋਂ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤਾ ਗਿਆ ਸੀ।

ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਸਰਕਾਰ ਦੀ ਸੋਚੀ ਸਮਝੀ ਸਾਜਿਸ਼: ਭਾਈ ਘੁੰਮਣ

ਉਨ੍ਹਾਂ ਕਿਹਾ ਕਿ ਚਾਹੇ ਫੌਜ ਦੇ ਮਰਨ ਦੀ ਗਿਣਤੀ ਘੱਟ ਦੱਸੀ ਜਾਂਦੀ ਹੈ ਪਰ ਜਰਨਲ ਕੁਲਦੀਪ ਸਿੰਘ ਨੇ ਆਪਣੀ ਕਿਤਾਬ ਵਿੱਚ ਖੁਦ ਮੰਨਿਆ ਹੈ ਕਿ ਸੰਤ ਜਰਨੈਲ ਸਿੰਘ ਅਤੇ ਭਾਈ ਸ਼ੁਬੇਗ ਸਿੰਘ ਦੀ ਤਕਨੀਕ ਕਰਕੇ 15,700 ਫੌਜੀ ਇੱਕ ਦਿਨ ਹੀ ਮਾਰਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਵਿੱਚ ਕਿੰਨੇ ਸਿੱਖ ਮਾਰੇ ਗਏ, ਇਸ ਸਬੰਧੀ ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਬੇਨਤੀ ਕੀਤੀ ਸੀ ਕਿ ਇੱਕ ਕਮੇਟੀ ਬਣਾ ਕੇ ਸਿੱਖ ਕੌਮ ਦੀ ਹੋਈ ਨਸਲਕੁਸ਼ੀ ਸਬੰਧੀ ਆਪਣੇ ਪੱਧਰ 'ਤੇ ਜਾਂਚ ਪੜਤਾਲ ਕੀਤੀ ਜਾਵੇ।

ABOUT THE AUTHOR

...view details