ਅੰਮ੍ਰਿਤਸਰ:-ਕਹਿੰਦੇ ਹਨ ਕੁਦਰਤ ਨਾ ਤੇ ਦੇਸ਼ ਦੇਖਦੀ ਹੈ ਤੇ ਨਾ ਸਰਹੱਦ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ਪੂਰਾ ਜ਼ੋਰ ਦਿਖਾਂਉਂਦੀ ਹੈ।ਸੂਬੇ ਚ ਮੌਸਮ ਆਪਣਾ ਮਿਜਾਜ਼ ਬਦਲਦਾ ਦਿਖਾਈ ਦੇ ਰਿਹਾ ਹੈ।ਕਈ ਥਾਵਾਂ ਤੇ ਤੇਜ਼ ਹਨੇਰੀ ਤੇ ਝੱਖੜ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਕਈ ਥਾਵਾਂ ਤੇ ਆਏ ਤੇਜ਼ ਤੂਫਾਨ ਦੇ ਕਾਰਨ ਆਮ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ।ਜੇ ਗੱਲ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਕਰੀਏ ਤਾਂ ਸ਼ਾਮ ਨੂੰ ਆਏ ਤੇਜ਼ ਤੂਫਾਨ ਦੇ ਕਾਰਨ ਅਟਾਰੀ ਵਾਹਗਾ ਸਰਹੱਦ ਤੇ ਬੀਐਸਐਫ ਦੇ ਲੱਗੇ ਬੈਰੀਕੇਡ ਵੀ ਹਨੇਰੀ ਦੇ ਵਿੱਚ ਉੱਡ਼ਦੇ ਦਿਖਾਈ ਦਿੱਤੇ।ਬੀਐੱਸਐਫ ਦੇ ਜਵਾਨ ਮੁਸ਼ਕਿਲ ਦੇ ਨਾਲ ਬੈਰੀਕੇਡ ਲਗਾਉਂਦੇ ਦਿਖਾਈ ਦਿੱਤੇ।
ਤੇਜ਼ ਹਨੇਰੀ ਨੇ ਉਡਾਏ ਅਟਾਰੀ ਵਾਹਗਾ ਸਰਹੱਦ ‘ਤੇ ਲੱਗੇ ਬੈਰੀਕੇਡ ਤੇਜ ਹਨੇਰੀ ਨੇ ਕੀਤਾ ਤੂਫਾਨ ਵਰਗਾ ਮਾਹੌਲ ਪੈਦਾ
ਇਸ ਤੇਜ਼ ਹਨੇਰੀ ਦੇ ਕਾਰਨ ਲੋਕ ਡਰਦੇ ਵੀ ਦਿਖਾਈ ਦਿੱਤ।ਇਸ ਕਾਰਨ ਹੀ ਦੁਕਾਨਦਾਰਾਂ ਵੀ ਕਾਫੀ ਨੁਕਸਾਨ ਹੋਇਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਅਟਾਰੀ ਵਾਹਗਾ ਸਰਹੱਦ ਦੇ ਦੁਕਾਨ ਚਲਾ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਜੋ ਹਨੇਰੀ ਤੂਫ਼ਾਨ ਆਇਆ ਹੈ।
ਦੁਕਾਨਦਾਰਾਂ ਦਾ ਵੀ ਹੋਇਆ ਨੁਕਸਾਨ
ਇਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਹੋਣਾ ਆਮ ਗੱਲ ਹੈ ਜਿੱਥੇ ਘਟਾ ਮਿੱਟੀ ਦੁਕਾਨ ਦੇ ਸਮਾਨ ਨੂੰ ਖਰਾਬ ਕਰੇਗਾ, ਉਥੇ ਹੀ ਹਨੇਰੀ ਨਾਲ ਤੁਸੀਂ ਵੇਖ ਸਕਦੇ ਹੋ ਹਨੇਰੀ ਨਾਲ ਸਾਮਾਨ ਉੱਡਦਾ ਨਜ਼ਰ ਆਇਆ ਜਿਸ ਨਾਲ ਭਾਰੀ ਨੁਕਸਾਨ ਹੋਣ ਦੀ ਆਸ਼ੰਕਾ ਹੈ।
ਇਹ ਵੀ ਪੜੋ:BABA RAMDEV NEWS:ਬਾਬਾ ਰਾਮਦੇਵ ਦੇ ਹੱਕ ਚ ਅਕਸ਼ੈ ਕੁਮਾਰ !