ਅੰਮ੍ਰਿਤਸਰ: ਆਏ ਦਿਨ ਲੁੱਟ ਖੋਹ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਲੁਟੇਰਿਆਂ ਦੇ ਮਨਾਂ ਵਿੱਚ ਪੁਲਿਸ ਦਾ ਖ਼ੌਫ਼ ਨਹੀਂ ਰਿਹਾ ਜਿਸਦੇ ਚੱਲਦੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ, ਜੋ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਸਵਾਲ ਖੜੇ ਕਰਦੀ ਹੈ। ਉਥੇ ਹੀ ਬੀਤੀ ਰਾਤ ਨੂੰ ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਇਲਾਕਾ ਕੋਰਟ ਰੋਡ ਵਿਖੇ ਇਕ ਜੀਐਮਪੀ ਫਾਰਮੈਸੀ ਦੀ ਦੁਕਾਨ ਉੱਤੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ (loot in GMP Pharmacy amritsar news) ਆਇਆ ਹੈ।
ਇੱਥੇ ਇਕ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ 'ਤੇ ਦੁਕਾਨ ਦੇ ਮੁਲਾਜ਼ਮਾਂ ਕੋਲੋ 35 ਹਜ਼ਾਰ ਰੁਪਏ ਦੀ ਲੁੱਟ ਖੋਹ ਕੀਤੀ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।
ਉੱਥੇ ਹੀ ਜੀਐਮਪੀ ਫਾਰਮੈਸੀ ਦੇ ਮਾਲਿਕ ਮਨਿੰਦਰ ਸਿੰਘ ਔਲਖ ਨੇ ਮੀਡਿਆ ਨੂੰ ਦਿਖਾਈ ਜਾਣਕਾਰੀ ਦਿੰਦਿਆ ਦੱਸਿਆ ਕਿ ਅਸੀਂ ਦੋ ਸਾਲ ਪਹਿਲਾਂ ਇਹ ਦੁਕਾਨ ਲੋਕ ਭਲਾਈ ਤੇ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੀ ਸੀ। ਜੇਕਰ ਅਜਿਹੇ ਹਲਾਤ ਰਹੇ ਤਾਂ ਅਸੀਂ ਲੋਕਾਂ ਦੀ ਕੀ ਸੇਵਾ ਕਿਵੇਂ ਕਰਨੀ ਹੈ, ਜੇਕਰ ਅਸੀਂ ਲੋਕ ਮਹਿਫ਼ੂਜ਼ ਨਹੀਂ। ਉਨ੍ਹਾਂ ਕਿਹਾ ਕਿ ਲੁੱਟ ਦੇ ਨੁਕਸਾਨ ਦੀ ਵੀ ਕੋਈ ਗੱਲ ਨਹੀ, ਜੇਕਰ ਇਨ੍ਹਾਂ ਦੁਕਾਨ ਉੱਤੇ ਕੰਮ ਕਰਦੇ ਬੱਚਿਆ ਨੂੰ ਕੁੱਝ ਹੋ ਜਾਂਦਾ ਤਾਂ, ਇਸ ਦਾ ਜਿੰਮੇਵਾਰ ਕੌਣ ਹੁੰਦਾ।