ਪੰਜਾਬ

punjab

ETV Bharat / state

ਨਾਰੀ ਨਿਕੇਤਨ ਵਿੱਚ ਸਹਿਵਾਸਣਾਂ ਨੇ ਹੋਲੀ ਦੇ ਤਿਉਹਾਰ ਮੌਕੇ ਬਣਾਈ ਰੰਗੋਲੀ - ਹਾਫ ਵੇਅ ਹੋਮ

ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੇ ਨਾਰੀ ਨਿਕੇਤਨ ਕੰਪਲੈਕਸ ਅੰਮ੍ਰਿਤਸਰ ਵਿਖੇ ਰਹਿ ਰਹੀਆਂ ਸਹਿਵਾਸਣਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਇਸ ਤਿਉਹਾਰ ਦੇ ਮੌਕੇ ਤੇ ਸੰਸਥਾ ਵਿੱਚ ਰਹਿ ਰਹੀਆਂ ਸਹਿਵਾਸਣਾਂ ਵਲੋਂ ਅਲੱਗ ਅਲੱਗ ਤਰਾਂ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਇਸ ਤੋਂ ਇਲਾਵਾ ਸਹਿਵਾਸਣਾਂ ਵਲੋਂ ਰੰਗੋਲੀ, ਵੈਲਕਮ ਗਰੀਟਿੰਗ ਕਾਰਡਸ ਬਣਾਏ ਗਏ।

ਹੋਲੀ ਦੇ ਤਿਉਹਾਰ ਮੌਕੇ ਬਣਾਈ ਰੰਗੋਲੀ
ਹੋਲੀ ਦੇ ਤਿਉਹਾਰ ਮੌਕੇ ਬਣਾਈ ਰੰਗੋਲੀ

By

Published : Mar 18, 2022, 6:35 AM IST

ਅੰਮ੍ਰਿਤਸਰ: ਦੇਸ਼ ਭਰ ਵਿੱਚ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਸਹਿਯੇਗ (ਹਾਫ ਵੇਅ ਹੋਮ) ਨਾਰੀ ਨਿਕੇਤਨ ਕੰਪਲੈਕਸ ਅੰਮ੍ਰਿਤਸਰ ਵਿਖੇ ਰਹਿ ਰਹੀਆਂ ਸਹਿਵਾਸਣਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ।

ਇਹ ਵੀ ਪੜੋ:ਪਹਿਲੇ ਦਿਨ ਹੀ ਸੀਐਮ ਖੱਟੜ ਨੇ SYL ’ਤੇ ਘੇਰੀ ਪੰਜਾਬ ਦੀ 'ਆਪ' ਸਰਕਾਰ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ਼) ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤਿਉਹਾਰ ਦੇ ਮੌਕੇ ਤੇ ਸੰਸਥਾ ਵਿੱਚ ਰਹਿ ਰਹੀਆਂ ਸਹਿਵਾਸਣਾਂ ਵਲੋਂ ਅਲੱਗ ਅਲੱਗ ਤਰਾਂ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਇਸ ਤੋਂ ਇਲਾਵਾ ਸਹਿਵਾਸਣਾਂ ਵਲੋਂ ਰੰਗੋਲੀ, ਵੈਲਕਮ ਗਰੀਟਿੰਗ ਕਾਰਡਸ ਬਣਾਏ ਗਏ।

ਇਹ ਵੀ ਪੜੋ:Love Rashifal: ਹੋਲੀ ਦੇ ਖੁਮਾਰ ਵਿੱਚ ਇਜ਼ਹਾਰ-ਏ-ਮੁਹੱਬਤ ਨੂੰ ਤਿਆਰ, ਪਰ ਸਬਰ ਤੋਂ ਲਓ ਕੰਮ

ਇਸ ਤੋਂ ਇਲਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ, ਮੈਂਬਰਜ਼ ਜ਼ਿਲ੍ਹਾ ਬਾਲ ਭਲਾਈ ਕਮੇਟੀ, ਡਾ. ਰਸ਼ਮੀ ਵਿੱਜ, ਲੋਕਲ ਡੋਨਰ, ਸੁਪਰਡੈਂਟ ਹੋਮ ਸਵਿਤਾ ਰਾਣੀ ਅਤੇ ਰਜਿੰਦਰ ਕੌਰ ਆਦਿ ਹਾਜਰ ਸਨ।

ਇਹ ਵੀ ਪੜੋ:ਸ੍ਰੀ ਅਨੰਦਪੁਰ ਸਾਹਿਬ ਤੋਂ ਹੌਲਾ ਮਹੱਲਾ ਦੇ ਦੂਸਰੇ ਪੜਾਅ ਦੀ ਅਰੰਭਤਾ

ABOUT THE AUTHOR

...view details