ਪੰਜਾਬ

punjab

ETV Bharat / state

ਕਿਸਾਨਾਂ ਨੇ ਭੰਡਾਰੀ ਪੁੁੱਲ ਉੱਤੇ ਲਾਇਆ ਧਰਨਾ, ਕਿਹਾ ਐਕਸਪ੍ਰੈਸ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਹੋਈ ਵੱਡੀ ਧਾਂਦਲੀ - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ

ਅੰਮ੍ਰਿਤਸਰ ਵਿਖੇ 33 ਪਿੰਡਾਂ ਦੇ ਕਿਸਾਨਾਂ (Farmers of 33 villages at Amritsar) ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਰਕਾਰ ਖ਼ਿਲਾਫ਼ ਭੰਡਾਰੀ ਪੁੱਲ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ (Delhi Jammu Katra Express Highway) ਲਈ 33 ਪਿੰਡਾਂ ਦੀ ਅਕਵਾਇਰ ਕੀਤੀ ਜ਼ਮੀਨ ਦੀ ਕੀਮਤ ਵਿੱਚ ਵੱਡੀ ਧਾਂਦਲੀ ਹੋਈ ਹੈ।

At Amritsar farmers staged a sit-in on the Bhandari Bridge
ਕਿਸਾਨਾਂ ਨੇ ਭੰਡਾਰੀ ਪੁੁੱਲ ਉੱਤੇ ਲਾਇਆ ਧਰਨਾ, ਕਿਹਾ ਐਕਸਪ੍ਰੈਸ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਹੋਈ ਵੱਡੀ ਧਾਂਦਲੀ

By

Published : Nov 16, 2022, 3:23 PM IST

ਅੰਮ੍ਰਿਤਸਰ:ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ(Delhi Jammu Katra Express Highway) ਲਈ 33 ਪਿੰਡਾਂ ਦੀ ਅਕਵਾਇਰ ਕੀਤੀ ਜ਼ਮੀਨ ਦੀ ਕੀਮਤ ਵਿੱਚ ਵੱਡੀ ਧਾਂਦਲੀ ਦਾ ਇਲਜ਼ਾਮ ਲਗਾ ਕੇ ਕਿਸਾਨਾਂ ਨੇ ਅੰਮ੍ਰਿਤਸਰ ਹਾਲ ਗੇਟ ਦੇ ਭੰਡਾਰੀ (Bhandari Bridge of Amritsar Hall Gate) ਪੁਲ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਦਦ ਨਾਲ ਰੋਡ ਜਾਮ ਕਰ ਦਿੱਤਾ।

ਕਿਸਾਨਾਂ ਨੇ ਭੰਡਾਰੀ ਪੁੁੱਲ ਉੱਤੇ ਲਾਇਆ ਧਰਨਾ, ਕਿਹਾ ਐਕਸਪ੍ਰੈਸ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਹੋਈ ਵੱਡੀ ਧਾਂਦਲੀ

ਐੱਸਡੀਐੱਮ ਖ਼ਿਲਾਫ਼ ਕਾਰਵਾਈ:ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ ਧਰਨਾ (Protest against the district administration) ਪ੍ਰਦਰਸ਼ਨ ਕੀਤਾ ਗਿਆ ਅਤੇ ਐਸ ਡੀ ਐਮ ਰਾਜੇਸ਼ ਸ਼ਰਮਾ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਐੱਸਡੀਐੱਮ ਦੇ ਉਪਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹਨਾ ਵੱਲੋਂ ਰਾਜਨੀਤਕ ਆਗੂਆਂ ਦੇ ਚਹੇਤਿਆਂ ਨੂੰ ਸੱਤ ਤੋ 25 ਕਰੋੜ ਤੱਕ ਜ਼ਮੀਨਾਂ ਦਾ ਭਾਅ ਦਿਵਾਇਆ ਗਿਆ ਅਤੇ ਆਮ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਭਾਅ ਮਿਲਿਆ ਹੈ।

ਰਿਪੋਰਟ ਹੋਵੇ ਜਨਤਕ: ਇਸ ਸੰਬਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (bahrti kisan union ugrahan) ਦੇ ਆਗੂਆਂ ਨੇ ਕਿਹਾ ਕਿ ਇਸ ਐਕਸਪ੍ਰੈਸ ਹਾਈਵੇ ਦੀ ਜਮੀਨਾ ਨੂੰ ਅਕਵਾਇਰ ਕਰਨ ਵਿੱਚ ਹੋਈ ਵਡੀ ਧਾਂਦਲੀ ਸੰਬਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਗਈ ਸੀ, ਪਰ ਉਹ ਰਿਪੋਰਟ ਉੱਤੇ ਕਾਰਵਾਈ ਨਹੀ ਕੀਤੀ ਜਾ ਰਹੀ ਅਸੀਂ ਮੰਗ ਕਰਦੇ ਹਾ ਕਿ ਸਾਨੂੰ ਡੀਸੀ ਵੱਲੋਂ ਅਸ਼ਵਾਸਨ ਦਿੱਤਾ ਗਿਆ ਸੀ ਕਿ ਤੁਹਾਡੀਆਂ ਮੰਗਾਂ ਉੱਤੇ ਗੌਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕਪਾਹ ਦੇ ਖੇਤਾਂ ਵਿੱਚ ਪੁਲਿਸ ਨੇ ਭੁੱਕੀ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼

ਪੰਜ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ: ਉਨ੍ਹਾਂ ਕਿਹਾ ਕਿ ਲਗਾਤਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਅਜੇ ਤੱਕ ਸੁਣਵਾਈ ਨਹੀਂ ਹੋਈ। ਜਿਸਦੇ ਚੱਲਦੇ ਕਿਸਾਨ ਜਥੇਬੰਦੀ ਵੱਲੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ਼ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਜਲਦ ਜਨਤਕ ਨਹੀ ਕੀਤੀ ਜਾਂਦੀ ਅਤੇ ਮੰਗਾਂ ਉੱਤੇ ਗੌਰ ਨਹੀਂ ਕੀਤਾ ਗਿਆ ਤਾ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।

ABOUT THE AUTHOR

...view details