ਵਿਧਾਨਸਭਾ ਚੋਣਾਂ 2022: ਕੁੰਵਰ ਵਿਜੇ ਪ੍ਰਤਾਪ ਨੂੰ ਉਮੀਦਵਾਰ ਐਲਾਨਣ ਨੂੰ ਲੈ ਕੇ ਭੜਕੇ ਆਪ ਵਰਕਰ - ਆਮ ਆਦਮੀ ਪਾਰਟੀ ਵਰਕਰਾਂ ਵਿੱਚ ਬਗਾਵਤੀ ਸੁਰ ਸ਼ੁਰੂ
ਅੰਮ੍ਰਿਤਸਰ ਉੱਤਰੀ ਹਲਕਾ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕੁੰਵਰ ਨੂੰ ਉਮੀਦਵਾਰ ਬਣਾਉਣ ਨੂੰ ਲੈ ਕੇ ਹਲਕੇ ਦੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸਦੇ ਚੱਲਦੇ ਵਰਕਰਾਂ ਵੱਲੋਂ ਹਲਕਾ ਉੱਤਰੀ ਤੋਂ ਉਮੀਦਵਾਰ ਰਹੇ ਮਨੀਸ਼ ਅਗਰਵਾਲ ਨੂੰ ਇੱਕ ਮੰਗ ਪੱਤਰ ਦੇ ਕੇ ਫਿਰ ਤੋਂ ਵਿਧਾਨਸਭਾ ਚੋਣ ਲੜਨ ਦੀ ਅਪੀਲ ਕੀਤੀ। ਨਾਲ ਹੀ ਵਰਕਰਾਂ ਵੱਲੋਂ ਆਪ ਨੂੰ ਚਿਤਾਵਨੀ ਦਿੱਤੀ ਗਈ ਹੈ।
ਕੁੰਵਰ ਵਿਜੇ ਪ੍ਰਤਾਪ ਨੂੰ ਉਮੀਦਵਾਰ ਐਲਾਨਿਆ
ਅੰਮ੍ਰਿਤਸਰ:ਇੱਕ ਵਾਰ ਫਿਰ 2017 ਵਾਂਗ ਵਿਧਾਨਸਭਾ ਚੋਣਾਂ 2022 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਬਗਾਵਤੀ ਸੁਰ ਸ਼ੁਰੂ ਹੋ ਗਏ ਹਨ। ਇਸਦੇ ਚਲਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ 2017 ਚੋਣਾਂ ਵਿੱਚ ਵਿਧਾਨ ਸਭਾ ਹਲਕਾ ਉੱਤਰੀ ਤੋਂ ਉਮੀਦਵਾਰ ਰਹੇ ਮਨੀਸ਼ ਅਗਰਵਾਲ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਉਨ੍ਹਾਂ ਮੰਗ ਕੀਤੀ ਕਿ ਇਸ ਵਾਰ ਵੀ 2022 ਦੀਆਂ ਚੋਣਾਂ ਮਨੀਸ਼ ਅਗਰਵਾਲ ਹੀ ਲੜਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਸੇ ਹੋਰ ਹਲਕੇ ਤੋਂ ਚੋਣ ਲੜਾਈ ਜਾਵੇ।