ਅੰਮ੍ਰਿਤਸਰ: ਯੂਕਰੇਨ ਅਤੇ ਰਸ਼ੀਆ ਵਿੱਚ ਬਣੇ ਤਣਾਅ ਤੋਂ ਬਾਅਦ ਹੁਣ 7 ਦਿਨ ਤੋਂ ਲਗਾਤਾਰ ਹੀ ਯੁੱਧ ਚੱਲ ਰਿਹਾ ਹੈ, ਜਿਸ ਤੋਂ ਬਾਅਦ ਹਰ ਇੱਕ ਵਿਅਕਤੀ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੇਖਣ ਨੂੰ ਸਾਫ ਦੇਖੀਆਂ ਜਾ ਸਕਦੀਆਂ ਹਨ, ਉੱਥੇ ਹੀ ਕਾਫੀ ਭਾਰਤੀ ਯੂਕਰੇਨ ਵਿੱਚ ਫਸ ਕੇ ਬੈਠੇ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਵੀ ਹੁਣ ਉਨ੍ਹਾਂ ਦੀ ਸਾਰ ਲੈਣ ਵਾਸਤੇ ਸਪੈਸ਼ਲ ਜਹਾਜ਼ ਵੀ ਭੇਜੇ ਜਾ ਰਹੇ ਹਨ। ਉੱਥੇ ਹੀ ਇੱਕ ਵਾਰ ਫਿਰ ਤੋਂ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਇੱਕ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਇਹ ਜੰਗ ਨੂੰ ਬੰਦ ਕਰਨ ਵਾਸਤੇ ਕਿਹਾ ਗਿਆ ਹੈ।
ਰਸ਼ੀਆ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਨੂੰ ਲੈ ਕੇ ਲਗਾਤਾਰ ਹੀ ਦੇਸ਼ ਚਿੰਤਤ ਹੈ ਅਤੇ ਹੁਣ ਆਮ ਵਰਗ ਵੀ ਜੰਗ ਗ੍ਰਸ਼ਤ ਲੋਕਾਂ ਦੇ ਹੱਕ ਵਿਚ ਨਿੱਤਰਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵਲੋਂ ਵੀ ਆਪਣੀ ਕਲਾ ਨਾਲ ਦੋਨਾਂ ਦੇਸ਼ਾਂ ਨੂੰ ਇਸ ਜੰਗ ਨੂੰ ਬੰਦ ਕਰਨ ਲਈ ਕਿਹਾ ਹੈ।
ਕੀ ਕਹਿਣਾ ਹੈ ਇਸ ਕਲਾਕਾਰ ਦਾ(International Paper Artist Gurpreet Singh)
ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦਾ ਕਹਿਣਾ ਹੈ ਕਿ ਭਾਰਤ ਵਿੱਚੋਂ ਕਈ ਬੱਚੇ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਵਿੱਚ ਗਏ ਹੋਏ ਹਨ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਸਰਕਾਰਾਂ ਆਪਣੇ ਕਦਮ ਚੁੱਕ ਰਹੀਆਂ ਹਨ। ਪਰ ਦੋਨਾਂ ਦੇਸ਼ਾਂ ਵਿੱਚ ਵੱਧ ਰਹੇ ਤਣਾਅ ਨੂੰ ਲੈ ਕੇ ਹਰ ਇੱਕ ਵਿਅਕਤੀ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਵੇਖਣ ਨੂੰ ਮਿਲ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਕਲਾ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਦੋਨੋਂ ਦੇਸ਼ ਅਮਨ ਸ਼ਾਂਤੀ ਨਾਲ ਇਸ ਦਾ ਹੱਲ ਕੱਢਣ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਜਾਨ ਨਾ ਗਵਾਉਣੀ ਪਵੇ।