ਅੰਮ੍ਰਿਤਸਰ: ਕਹਿੰਦੇ ਹਨ ਕਿ ਬੱਚੇ ਮਾਂ-ਬਾਪ ਦੇ ਸਿਰ 'ਤੇ ਪੂਰੀਆਂ ਮੌਜਾਂ ਮਾਣਦੇ ਨੇ ਅਤੇ ਜਦੋਂ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਵੇ ਤਾਂ ਉਸ ਪਰਿਵਾਰ ਦੇ ਨਾਲ-ਨਾਲ ਬੱਚੇ ਦੇ ਸਿਰ 'ਤੇ ਵੀ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਮਾਸੂਮ ਬੱਚਿਆਂ ਦੇ ਸਾਰੇ ਸੁਪਨੇ, ਅਰਮਾਨ ਚਕਨਾਚੂਰ ਹੋ ਜਾਂਦੇ ਨੇ ਅਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਬੱਚੇ ਸਿਰ ਆ ਜਾਂਦੀ ਹੈ।
ਕੌਣ ਹੈ ਅਰਸ਼ਦੀਪ ਸਿੰਘ: ਇੱਕ ਅਜਿਹਾ ਹੀ ਨੌਜਵਾਨ ਅਰਸ਼ਦੀਪ ਸਿੰਘ ਜਿਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਸੀ। ਕਦੇ ਅਰਸ਼ਦੀਪ ਦੇ ਪਿਤਾ ਨੇ ਉਸ ਨੂੰ ਮਿਊਜ਼ਿਕ ਦਾ ਪ੍ਰੋਫੈਸਰ ਬਣਾਉਣ ਦਾ ਸੁਪਨਾ ਦੇਖਿਆ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਅਰਸ਼ ਵੱਲੋਂ ਪੂਰੀ ਮਿਹਨਤ ਵੀ ਕੀਤੀ ਜਾ ਰਹੀ ਸੀ। 10ਵੀਂ, 12ਵੀਂ ਅਤੇ ਕਾਲਜ 'ਚ ਟੋਪ ਕਰਨ ਵਾਲੇ ਅਰਸ਼ਦੀਪ ਨੂੰ ਪਤਾ ਨਹੀਂ ਕਿ ਉਸ ਨੂੰ ਇੱਕ ਦਿਨ ਕੁਲਚੇ ਦੀ ਰਹੇੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪਵੇਗਾ।
- Sidhu Moose Wala Father On CM Mann: ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਦਿੱਤੀ ਨਸੀਹਤ, ਕਿਹਾ- ਕੇਜਰੀਵਾਲ ਤੇ ਮਾਨ ਮੰਗ ਲਓ ਸਾਹਾਂ ਦੀ ਗਰੰਟੀ
- Bathinda Congress Rally Navjot SIdhu: ਬਠਿੰਡਾ ਰੈਲੀ ਦੌਰਾਨ ਮਾਨ ਸਰਕਾਰ ਉੱਤੇ ਭੜਕੇ ਨਵਜੋਤ ਸਿੱਧੂ, ਕਿਹਾ- ਸੂਬਾ ਸਰਕਾਰ ਸਿਰਫ ਆਪਣਾ ਘਰ ਭਰਨ 'ਚ ਰੁੱਝੀ
- ਬਠਿੰਡਾ ਵਿੱਚ ‘ਵਿਕਾਸ ਕ੍ਰਾਂਤੀ’ ਮੌਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਦਿੱਤਾ ਤੋਹਫਾ