ਅੰਮ੍ਰਿਤਸਰ :ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਕੇਸ ਨੂੰ 24 ਘੰਟੇ ਵਿੱਚ ਹੀ ਸੁਲਝਾਇਆ ਗਿਆ ਹੈ। ਇੱਕ ਲੜਕੀ ਅਤੇ ਉਸਦੇ ਦਾਦੇ ਉੱਤੇ ਦਾਤਰ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਸਪ੍ਰੀਤ ਕੌਰ ਨਾਂ ਦੀ ਲੜਕੀ ਦੇ ਬਿਆਨਾਂ ਉੱਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ।
ਅੰਮ੍ਰਿਤਸਰ 'ਚ ਲੜਕੀ ਤੇ ਉਸਦੇ ਦਾਦੇ ਨੂੰ ਦਾਤਰ ਨਾਲ ਜ਼ਖਮੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ - Amritsar latest news in Punjabi
ਅੰਮ੍ਰਿਤਸਰ ਵਿੱਚ ਇਕ ਲੜਕੀ ਅਤੇ ਉਸਦੇ ਦਾਦੇ ਉੱਤੇ ਦਾਤਰ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
![ਅੰਮ੍ਰਿਤਸਰ 'ਚ ਲੜਕੀ ਤੇ ਉਸਦੇ ਦਾਦੇ ਨੂੰ ਦਾਤਰ ਨਾਲ ਜ਼ਖਮੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ Arrested for stabbing the girl and her grandfather](https://etvbharatimages.akamaized.net/etvbharat/prod-images/30-08-2023/1200-675-19395627-860-19395627-1693414014296.jpg)
Published : Aug 30, 2023, 10:52 PM IST
ਰਾਹ ਵਿੱਚ ਘੇਰ ਕੇ ਕੀਤਾ ਸੀ ਹਮਲਾ :ਉਸਨੇ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਵਿਖੇ ਆਈਲੈਟਸ ਕਰਦੀ ਹੈ ਅਤੇ ਸਵੇਰੇ 9 ਵਜੇ ਆਪਣੇ ਦਾਦਾ ਜੀ ਨਾਲ ਜਾਂਦੀ ਹੈ। ਉਸਨੇ ਦੱਸਿਆ ਕਿ ਉਸਦੇ ਦਾਦਾ ਪਿਆਰਾ ਸਿੰਘ ਅਤੇ ਉਹ ਐਕਟਿਵਾ ਉੱਤੇ ਰਤਨ ਸਿੰਘ ਚੌਕ ਤੋਂ ਅੱਗੇ ਆ ਰਹੇ ਸੀ ਤਾਂ ਸੁਖਬੀਰ ਸਿੰਘ ਨੇ ਦਾਤਰ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਮੈ ਆਪਣਾ ਬਚਾਅ ਕਰਨ ਲਈ ਬਾਂਹ ਅੱਗੇ ਕੀਤੀ ਤਾਂ ਦਾਤਰ ਗੁੱਟ ਉੱਤੇ ਲੱਗ ਗਿਆ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਉਸਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਉਸਨੇ ਮੇਰੀ ਭੈਣ ਉੱਤੇ ਵੀ ਦਾਤਰ ਨਾਲ ਸੱਟਾਂ ਮਾਰੀਆ ਹਨ। ਉਸਦੇ ਸਾਥੀਆ ਨੇ ਵੀ ਸਾਡੀ ਦੋਵਾਂ ਭੈਣਾਂ ਦੀ ਕੁੱਟ-ਮਾਰ ਕੀਤੀ ਅਤੇ ਸਾਡੇ ਵੱਲੋਂ ਰੌਲਾ ਪਾਉਣ ਉੱਤੇ ਇਹ ਤਿੰਨੇ ਜਣੇ ਧਮਕੀਆ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਉਸਨੇ ਕਿਹਾ ਕਿ ਸੁਖਬੀਰ ਸਿੰਘ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਲੜਕਾ ਕਿਉਂ ਪਰੇਸ਼ਾਨ ਕਰਦਾ ਰਿਹਾ ਹੈ, ਇਸਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ।