ਅੰਮ੍ਰਿਤਸਰ:ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਝੱਲਣਾ ਪਿਆ।ਇਸ ਦੌਰਾਨ ਕਈ ਲੋਕ ਦੂਜੇ ਦੇਸ਼ਾਂ ਵਿਚ ਤਾਲਾਬੰਦੀ ਕਰਨ ਰਹਿ ਗਏ ਸਨ।ਇਸੇ ਤਰ੍ਹਾਂ ਹੀ ਪਾਕਿਸਤਾਨੀ ਨਾਗਰਿਕ (Pakistani citizens) ਭਾਰਤ ਟਰੂਸਿਟ ਵੀਜ਼ੇ ਉਤੇ ਆਏ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿਚ ਹੀ ਫਸੇ ਹੋੇ ਹਨ।ਪਾਕਿਸਤਾਨੀ ਨਾਗਰਿਕ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਸਾਨੂੰ ਪਾਕਿਸਤਾਨ ਭੇਜਿਆ ਜਾਵੇ।
ਇਸ ਬਾਰੇ ਪਾਕਿਸਤਾਨੀ ਨਾਗਰਿਕ ਦਾ ਕਹਿਣਾ ਹੈ ਕਿ ਅਸੀਂ ਟਰੂਸਿਟ ਵੀਜੇ ਉਤੇ ਆਏ ਸਨ ਪਰ ਲਾਕਡਾਊਨ ਕਰਨ ਇੱਥੇ ਹੀ ਫਸ ਗਏ ਸੀ।ਉਨ੍ਹਾਂ ਕਿਹਾ ਹੈ ਕਿ ਹੁਣ ਸਭ ਕੁੱਝ ਖੁੱਲ ਗਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਕਿਸਤਾਨ ਭੇਜਿਆ ਜਾਵੇ।