ਅੰਮ੍ਰਿਤਸਰ: ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਇੱਕ ਨੌਜਵਾਨ ਦੀ ਕਿਸੇ ਘਰੋਂ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ, ਮ੍ਰਿਤਕ ਦਾ ਨਾਂ ਰਣਜੀਤ ਦੱਸਿਆ ਜਾ ਰਿਹਾ ਹੈ, ਉਕਤ ਨੌਜਵਾਨ ਪਿੰਡ ਵੇਰਕਾ ਦਾ ਹੀ ਰਹਿਣ ਵਾਲਾ ਹੈ।
ਅੰਨ੍ਹੇ ਪਿਆਰ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ - ਪਰਿਵਾਰਕ ਮੈਂਬਰਾਂ
ਅੰਮ੍ਰਿਤਸਰ ਦੇ ਵੇਰਕਾ ਇਲਾਕੇ 'ਚ ਰਹਿੰਦੇ ਨੌਜਵਾਨ ਜਗਤਾਰ ਸਿੰਘ ਜਿਸ ਲੜਕੀ ਨੂੰ ਉਹ ਪਿਆਰ ਕਰਦਾ ਸੀ, ਉਸੇ ਇਲਾਕੇ 'ਚ ਰਹਿੰਦੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋ ਗਲਾਂ ਘੁੱਟ ਕੇ ਕਤਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਜਗਤਾਰ ਇੱਕ ਲੜਕੀ ਨਾਲ ਪਿਆਰ ਕਰਦਾ ਸੀ। ਉਹ ਵੀ ਵੇਰਕਾ ਦੀ ਰਹਿਣ ਵਾਲੀ ਹੈ। ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਇਸ ਪਿਆਰ ਨੂੰ ਸਵੀਕਾਰ ਨਹੀਂ ਕੀਤਾ ਸੀ। ਜਿਸ ਕਰਕੇ ਉਕਤ ਨੌਜਵਾਨ ਰਾਤ ਨੂੰ ਉਹ ਲੜਕੀ ਨੂੰ ਮਿਲਣ ਗਿਆ ਸੀ।
ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਲੜਕੀ ਦੇ ਪਰਿਵਾਰ ਵਾਲੇ ਲੜਕੇ ਦੀ ਲਾਸ਼ ਉੱਥੇ ਹੀ ਛੱਡ ਕੇ ਭੱਜ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:- ਮਿਲੋ ਭਾਰਤ ਦੇ ਇਸ ਵੱਡੇ ਠੱਗ ਨੂੰ ਜਿਸ ਨੇ ਕੈਪਟਨ ਦੇ ਸਮੇਤ ਵੱਡੇ ਸਿਆਸਤਦਾਨ ਠੱਗੇ