ਅੰਮ੍ਰਿਤਸਰ:ਪੰਜਾਬ ਵਿੱਚ ਨਸ਼ੇ ਦਾ ਦੈਂਤ ਲਗਾਤਾਰ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਨ ਵਿੱਚ ਅੱਜ ਵੀ ਆਪਣੀ ਪੁਰਾਣੀ ਰਫ਼ਤਾਰ ‘ਤੇ ਚੱਲ ਰਿਹਾ ਹੈ। ਪਤਾ ਨਹੀਂ ਹੁਣ ਤੱਕ ਇਹ ਨਸ਼ੇ ਨਾਮ ਦੇ ਦੈਂਤ ਕਿੰਨੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਚੁੱਕਿਆ ਹੈ। ਹੁਣ ਇਸ ਨਸ਼ੇ ਦੇ ਦੈਂਤ ਨੇ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪਿੰਡ ਵਾਂ ਤਾਰਾ ਸਿੰਘ ਦੀ ਦਾਣਾ ਮੰਡੀ ‘ਚ ਬੀਤੀ ਰਾਤ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਪਿੰਡ ਰਾਜੋਕੇ ਦਾ ਵਸਨੀਕ ਸੀ। ਮ੍ਰਿਤਕ ਦੀ ਲਾਸ਼ ਕੋਲੋ ਇੱਕ ਨਸ਼ੇ ਦਾ ਟੀਕਾ ਬਰਾਮਦ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ, ਕਿ ਸਾਡੇ ਪਿੰਡ ਵਿੱਚ ਸ਼ੇਰਆਮ ਨਸ਼ਾ ਵੇਚਿਆ ਜਾਦਾ ਹੈ। ਜਿਸ ਬਾਰੇ ਕਈ ਵਾਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਕਰ ਚੁੱਕੇ ਹਾਂ, ਪਰ ਪੁਲਿਸ ਵੱਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।