ਪੰਜਾਬ

punjab

ETV Bharat / state

ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ ! - ਤਿੱਖਾ ਸੰਘਰਸ਼

ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ‘ਤੇ ਧੀ ਦਾ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਇਸਦੇ ਨਾਲ ਹੀ ਉਨ੍ਹਾਂ ਵੱਲੋ ਹੋਰ ਵੀ ਗੰਭੀਰ ਇਲਜ਼ਾਮ ਸਹੁਰੇ ਪਰਿਵਾਰ ‘ਤੇ ਲਗਾਏ ਗਏ ਹਨ।

ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ !
ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ !

By

Published : Aug 27, 2021, 7:20 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬਾ ਰਈਆ ਦੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੀ ਇੱਕ ਛੋਟੀ ਧੀ ਵੀ ਹੈ।

ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ !

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈਕੇ ਸਹੁਰੇ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਇਆ ਹੈ। ਪਰਿਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹੈ ਕਿ ਉਸਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਦੀ ਮੰਗ ਨੂੰ ਲੈਕੇ ਤੰਗ ਪਰੇਸ਼ਾਨ ਕਰਦਾ ਸੀ ਜਿਸਦੇ ਚੱਲਦੇ ਹੀ ਹੁਣ ਸਹੁਰੇ ਪਰਿਵਾਰ ਵੱਲੋਂ ਉਸਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਗਿਆ ਹੈ।

ਪਰਿਵਾਰ ਦਾ ਕਹਿਣੈ ਕਿ ਧੀ ਨੂੰ ਦਿੱਤੇ ਜਨਮ ਨੂੰ ਲੈਕੇ ਵੀ ਸਹੁਰਾ ਪਰਿਵਾਰ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਉਸਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਮਾਮਲਾ ਅਦਾਲਤ ਵਿੱਚ ਵੀ ਚੱਲ ਰਿਹਾ ਸੀ।

ਇਸ ਮਸਲੇ ਨੂੰ ਲੈਕੇ ਪਰਿਵਾਰ ਦੇ ਵਲੋਂ ਪੁਲਿਸ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਪੁਲਿਸ ਥਾਣੇ ਵਿੱਚ ਜਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।

ਇਹ ਵੀ ਪੜ੍ਹੋ:ਖੁਦਕੁਸ਼ੀ ਲਈ ਕਿਉਂ ਮਜ਼ਬੂਰ ਹੋਇਆ ਕਿਸਾਨ ?

ABOUT THE AUTHOR

...view details