ਪੰਜਾਬ

punjab

ETV Bharat / state

ਮਸ਼ਹੂਰ ਐਡ ਕੰਪਨੀ ਨੇ ਫੋਟੋਸ਼ੂਟ ਕੁਝ ਇਸ ਤਰ੍ਹਾਂ ਦਿਖਾਈ ਲੰਗਰ ਪ੍ਰਥਾ ਕਿ ਸਿੱਖ ਆਗੂਆਂ 'ਚ ਪਾਇਆ ਜਾ ਰਿਹਾ ਰੋਸ - ਲੰਗਰ ਪ੍ਰਥਾ ਸਕਾਰਾਤਮਕ ਹੈ

ਧਾਰਮਿਕ ਭਾਵਨਾਵਾਂ ਆਹਤ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਕ ਮਸ਼ਹੂਰ ਐਡ ਕੰਪਨੀ ਨੇ ਕਪੜਿਆਂ ਦੇ ਵਿਗਿਆਪਨ ਵਿਚ ਲੰਗਰ ਪ੍ਰਥਾ ਨੂੰ ਕਾਲੇ ਰੰਗ ਚ ਦਿਖਾਇਆ ਹੈ ਜਿਸ ਨੂੰ ਨਾਕਾਰਤਮਕ ਪ੍ਰਭਾਵ ਦੇ ਚਲਦਿਆਂ ਇਸ ਨੂੰ ਦੁਰੁਸਤ ਕਰਨ ਦੀ ਮੰਗ ਉਠੀ ਹੈ ਅਤੇ ਸਿੱਖ ਆਗੂਆਂ ਵੱਲੋਂ ਨਿਖੇਧੀ ਕੀਤੀ ਹੈ ਕਿ ਅਜਿਹੇ ਪ੍ਰਚਾਰ ਤੋਂ ਗੁਰੇਜ਼ ਕੀਤਾ ਜਾਵੇ|

Another case of violation of religious ethics of Sikhs has come to light
ਮਸ਼ਹੂਰ ਐਡ ਕੰਪਨੀ ਨੇ ਫੋਟੋਸ਼ੂਟ ਕੁਝ ਇਸ ਤਰ੍ਹਾਂ ਦਿਖਾਈ ਲੰਗਰ ਪ੍ਰਥਾ ਕਿ ਸਿੱਖ ਆਗੂਆਂ 'ਚ ਪਾਇਆ ਜਾ ਰਿਹਾ ਰੋਸ

By

Published : May 26, 2023, 2:25 PM IST

ਮਸ਼ਹੂਰ ਐਡ ਕੰਪਨੀ ਨੇ ਫੋਟੋਸ਼ੂਟ ਕੁਝ ਇਸ ਤਰ੍ਹਾਂ ਦਿਖਾਈ ਲੰਗਰ ਪ੍ਰਥਾ ਕਿ ਸਿੱਖ ਆਗੂਆਂ 'ਚ ਪਾਇਆ ਜਾ ਰਿਹਾ ਰੋਸ



ਅੰਮ੍ਰਿਤਸਰ :
ਪੰਜਾਬ ਵਿਚ ਇੰਨ੍ਹੀ ਦਿਨੀਂ ਗੁਰੂ ਘਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਧਾਰਮਿਕ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਸ਼ਹੂਰ ਐਡ ਕੰਪਨੀ ਨੇ ਕੱਪੜੇ ਵੇਚਣ ਦੇ ਇਸ਼ਤਿਹਾਰ 'ਤੇ ਲੰਗਰ ਪ੍ਰਥਾ ਦੀ ਤਸਵੀਰ ਲਗਾਈ ਜਿਸ ਵਿੱਚ ਲੰਗਰ ਛਕਣ ਵਾਲੀ ਸੰਗਤ ਦੀ ਤਸਵੀਰ ਨੂੰ ਬਲੈਕ ਐਂਡ ਵ੍ਹਾਈਟ ਕੀਤਾ ਗਿਆ ਹੈ ਅਤੇ ਮਸ਼ਹੂਰੀ ਦੇ ਵਿਚ ਜੋ ਮਾਡਲ ਲੜਕੀ ਦਿਖਾਈ ਗਈ ਹੈ, ਉਸ ਨੂੰ ਰੰਗੀਨ ਕੀਤਾ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਆਪਣੀ ਮਾਡਲ ਨੂੰ ਰੰਗ-ਬਿਰੰਗੇ ਕੱਪੜਿਆਂ ਵਿੱਚ ਦਿਖਾ ਕੇ ਉਸ ਨੂੰ ਤਾਂ ਚੰਗਾ ਸਾਬਿਤ ਕਰ ਰਹੀ ਹੈ, ਉਸ ਦੀ ਬ੍ਰੈਂਡਿੰਗ ਕਰ ਰਹੀ ਹੈ, ਪਰ ਉਥੇ ਹੀ ਲੰਗਰ ਛਕਦੀ ਸੰਗਤ ਅਤੇ ਲੰਗਰ ਨੂੰ ਬਲੈਕ ਐਂਡ ਵ੍ਹਾਈਟ 'ਚ ਦਿਖਾ ਕੇ ਉਸ ਦੀ ਛਵੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਲੰਗਰ ਪ੍ਰਥਾ ਸਕਾਰਾਤਮਕ ਹੈ : ਇੱਸ ਗੱਲ ਦਾ ਸਿੱਖ ਕੌਮ ਵਿੱਚ ਰੋਸ ਹੈ, ਹਾਲਾਂਕਿ ਇਹ ਤਸਵੀਰ ਕਿਸੇ ਵੀ ਲੰਗਰ ਹਾਲ ਵਿੱਚ ਕਲਿੱਕ ਨਹੀਂ ਕੀਤੀ ਗਈ, ਪਰ ਇਸ ਨੂੰ ਐਡਿਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਸਿੱਖ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਜਾ ਚੁਕੀ ਹੈ ਅਤੇ ਬਾਅਦ ਵਿਚ ਇਸ ਦਾ ਵਿਰੋਧ ਹੋਣ 'ਤੇ ਇਸ ਨੂੰ ਦੁਸਰੁਸਤ ਕਰਕੇ ਮੁਆਫੀ ਮੰਗ ਚੁੱਕੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਲੰਗਰ ਇੱਕ ਚੰਗੀ ਪਰੰਪਰਾ ਹੈ। ਇਹ ਲੰਗਰ ਦੀ ਪ੍ਰਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਗਰੇਵਾਲ ਨੇ ਕਿਹਾ ਲੰਗਰ ਨੇ ਦੁਨੀਆਂ ਵਿੱਚ ਵੱਡਾ ਮਾਣ ਹਾਸਿਲ ਕੀਤਾ ਹੈ ਲੰਗਰ ਨੂੰ ਫੈਡ ਨਹੀਂ ਕਰਨਾ ਚਾਹੀਦਾ, ਲੰਗਰ ਨੂੰ ਰੰਗ ਭਰਿਆ ਕਰਨਾ ਚਾਹੀਦਾ ਹੈ। ਤਾਂ ਜੋ ਉਸ ਨਾਲ ਇਕ ਸਕਾਰਾਤ੍ਮਕਤਾ ਫੈਲਾਈ ਜਾ ਸਕੇ।


ਵਿਵਾਦਿਤ ਚੀਜਾਂ ਤੋਂ ਗੁਰੇਜ ਕੀਤਾ ਜਾਵੇ : ਉਥੇ ਇਸ ਮਾਮਲੇ 'ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਨੇ ਕਿਹਾ ਕਿ ਸਾਨੂੰ ਅਜਿਹਾ ਕੋਈ ਵੀ ਵਿਗਿਆਪਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਲੋਕ ਖੁਦ ਹੀ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨਗੇ ਲੰਗਰ ਦਿਖਾਉਣਾ ਕੋਈ ਗਲਤ ਗੱਲ ਨਹੀਂ, ਪਰ ਦਿਖਾ ਕੇ ਆਪਣਾ ਕਾਰੋਬਾਰ ਨਹੀਂ ਚਲਾਉਣਾ ਚਾਹੀਦਾ। ਅਜਿਹੇ ਲੋਕਾਂ ਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ। ਲੰਗਰ ਪ੍ਰਥਾ ਨੂੰ ਜਰਿਆ ਬਣਾ ਕੇ ਅਜਿਹੀਆਂ ਗੱਲਾਂ ਨਾ ਕਰੋ, ਜੋ ਆਉਣ ਵਾਲੇ ਸਮੇਂ ਵਿਚ ਵਿਵਾਦ ਪੈਦਾ ਕਰੇ।

ABOUT THE AUTHOR

...view details