ਪੰਜਾਬ

punjab

Amritpal Singh: ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ, ਜਾਣੋ ਕੌਣ ਹੈ ਇਹ ਸਾਥੀ

By

Published : Apr 8, 2023, 6:08 PM IST

Updated : Apr 8, 2023, 6:40 PM IST

ਅੰਮ੍ਰਿਤਪਾਲ ਸਿੰਘ ਦੀ ਤਲਾਸ਼ੀ ਮਹਿੰਮ ਦੌਰਾਨ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜਿਸ ਦੇ ਮੱਦੇਨਜ਼ਰ ਉਹ ਉਸ ਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ। ਪੁਲਿਸ ਨੇ ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...

ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ
ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ

ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ

ਅੰਮ੍ਰਿਤਸਰ:ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਰਚ ਅਭਿਆਨ ਜ਼ੋਰਾ 'ਤੇ ਚੱਲ ਰਿਹਾ ਹੈ। ਜਿਸ ਦੇ ਤਹਿਤ ਉਸ ਦੇ ਸਾਥੀਆਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਹੁਣ ਅੰਮ੍ਰਿਤਸਰ ਪੁਲਿਸ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਦਾ ਇਕ ਹੋਰ ਸਾਥੀ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਆਕਤੀ ਦੀ ਪਛਾਣ ਰਣਜੀਤ ਸਿੰਘ ਵਾਸੀ ਸਰਹਾਲੀ ਜ਼ਿਲ੍ਹਾ ਫਿਰੋਜ਼ਪੁਰ ਵਜੋ ਹੋਈ ਹੈ। ਇਸ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਾਣਯੋਗ ਅਦਾਲਤ ਨੇ ਰਣਜੀਤ ਸਿੰਘ ਨੂੰ 21 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਹੈ।

ਪਹਿਲਾਂ ਵੀ ਹੋਈਆਂ ਸਾਥੀਆਂ ਦੀਆਂ ਗ੍ਰਿਫਤਾਰੀਆਂ:ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਦੇ ਸਾਥੀ ਜੋਗਾ ਸਿੰਘ ਦੀ ਗ੍ਰਿਫਤਾਰੀ ਚਰਚਾ ਵਿੱਚ ਰਹੀ। ਪਰ ਪੁਲਿਸ ਨੇ ਇਸ ਬਾਰੇ ਵੀ ਕੋਈ ਪੁਸ਼ਟੀ ਨਹੀ ਕੀਤੀ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਇਕ ਗੁਰਦੁਆਰਾ ਸਾਹਿਹ ਵਿੱਚੋਂ 3 ਸ਼ੱਕੀਆਂ ਦੀ ਗ੍ਰਿਫਤਾਰੀ ਹੋਈ ਜੋਗਾ ਸਿੰਘ ਵੀ ਉਨ੍ਹਾਂ ਵਿੱਚੋਂ ਹੀ ਇਕ ਹੈ। ਇਸ ਤੋਂ ਪਹਿਲਾਂ ਵੀ ਉਸ ਦੇ 78 ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਪੰਜਾਬ ਪੁਲਿਸ ਨੇ ਕੀਤੀ ਸੀ ਜਿਨ੍ਹਾਂ ਵਿੱਚੋਂ ਕੁਝ ਉਤੇ NSA ਲਗਾ ਕੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਦਲਜੀਤ ਸਿੰਘ ਕਲਸੀ ਨੂੰ ਵੀ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੇ ਕਈ ਟਿਕਾਣਿਆ ਬਾਰੇ ਪੁਲਿਸ ਕੋਲ ਜਾਣਕਾਰੀ ਸੀ। ਦਲਜੀਤ ਸਿੰਘ ਕਲਸੀ ਅੰਮ੍ਰਿਤਪਾਲ ਦਾ ਬਹੁਤ ਹੀ ਕਰੀਬੀ ਵਿਅਕਤੀ ਹੈ।

ਅੰਮ੍ਰਿਤਪਾਲ ਨੂੰ ਲੱਭਣ ਲਈ ਸਰਚ ਅਭਿਆਨ:ਅੰਮ੍ਰਿਤਪਾਲ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਪਰ ਉਸ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਰਿਹਾ। ਇਸ ਦੇ ਉਲਟ ਅੰਮ੍ਰਿਤਪਾਲ ਨੇ ਲਾਈਵ ਵੀਡੀਓ ਜਾਰੀ ਕਰਕੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਪੁਲਿਸ ਦੇ ਹੱਥ ਲਗਾਤਾਰ ਨਰਾਸ਼ਾ ਹੀ ਲੱਹ ਰਹੀ ਹੈ। ਅੰਮ੍ਰਿਤਪਾਲ ਦੇ ਸਾਥੀਆਂ ਉਤੇ ਤਾਂ ਪੁਲਿਸ ਸ਼ਕਿੰਜ਼ਾ ਕੱਸ ਰਹੀ ਹੈ। ਪਰ ਅੰਮ੍ਰਿਤਪਾਲ ਪੁਲਿਸ ਦੇ ਹੱਥਾਂ ਤੋਂ ਬਹੁਤ ਦੂਰ ਨਜ਼ਰ ਆ ਰਿਹਾ ਹੈ।

ਵਿਸਾਖੀ ਮੌਕੇ ਕਰ ਸਕਦਾ ਹੈ ਸਰੰਡਰ:ਅੰਮ੍ਰਿਤਪਾਲ ਨੇ ਵੀਡੀਓ ਵਿੱਚ ਕਿਹਾ ਸੀ ਕਿ ਉਹ ਵਿਸਾਖੀ ਤੱਕ ਪੁਲਿਸ ਦੇ ਹੱਥ ਨਹੀਂ ਆਵੇਗਾ ਇਸ ਦਾ ਮਤਲਬ ਉਹ ਬਾਅਦ ਵਿੱਚ ਸਰੰਡਰ ਕਰ ਸਕਦਾ ਹੈ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਹਨ ਜਿਸ ਜੇ ਮੱਦੇਨਜ਼ਰ ਪੰਜਾਬ ਪੁਲਿਸ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਪੁਲਿਸ ਇਸ ਨੂੰ ਲੈ ਕੇ ਹਾਈ ਅਲਰਟ 'ਤੇ ਹੈ।

ਇਹ ਵੀ ਪੜ੍ਹੋ:-Jathedar Harpreet Singh: ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਫੋਬੀਆ ਖ਼ਿਲਾਫ਼ ਲੜਨ ਲਈ ਤਿਆਰ ਕੀਤਾ ਰੋਡ ਮੈਪ

Last Updated : Apr 8, 2023, 6:40 PM IST

ABOUT THE AUTHOR

...view details