ਪੰਜਾਬ

punjab

By

Published : Jul 11, 2021, 11:56 AM IST

Updated : Jul 11, 2021, 12:37 PM IST

ETV Bharat / state

ਕਿਸਾਨ ਦੇ ਹੱਕ 'ਚ ਖੜਨ ਦਾ ਮਿਲਿਆ Gold medal: ਜੋਸ਼ੀ

ਅੰਮ੍ਰਿਤਸਰ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੂੰ ਛੇ ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਇਸ ਮੌਕੇ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੂੰ ਛੇ ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਇਸ ਮੌਕੇ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਵੇਖੋ ਵੀਡੀਓ

ਅਨਿਲ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ਦੀ ਗੱਲ ਕੀਤੀ ਹੈ ਤੇ ਉਹ ਅੱਜ ਉਸ ਉੱਤੇ ਕਾਇਮ ਹਨ। ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਅੱਜ ਕਿਸਾਨਾਂ ਦੇ ਨਾਲ ਖੜਾ ਹੋਇਆ ਹਾਂ ਤਾਂ ਮੈਨੂੰ ਭਾਜਪਾ ਨੇ ਪਾਰਟੀ ਵਿਚੋਂ ਕੱਢ ਦਿੱਤਾ ਹੈ। ਮੈਂ ਪਾਰਟੀ ਲਈ ਗਰਾਉਂਡ ਲੈਵਲ ਉੱਤੇ ਕੰਮ ਕੀਤਾ ਹੈ। ਪਾਰਟੀ ਨੂੰ ਮਜਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ 35 ਸਾਲ ਦੀ ਤੱਪਸਿਆ ਦਾ ਇਹ ਨਤੀਜਾ ਮਿਲਿਆ ਪਾਰਟੀ ਤੋਂ।

ਮੈਂ ਪੰਜਾਬੀ ਹਾਂ ਤੇ ਪੰਜਾਬ ਦੀ ਗੱਲ ਕਰਨਾ ਸਾਡਾ ਧਰਮ ਹੈ।

ਉਨ੍ਹਾਂ ਕਿਹਾ ਕਿ ਉਹ ਪੰਜਾਬੀ ਹਨ ਤੇ ਪੰਜਾਬ ਹੱਕ ਦੀ ਗੱਲ ਕਰਨ ਸਾਡਾ ਧਰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਵਿਵਸਥਾ ਐਗਰੀਕਲਚਰ ਆਧਾਰਿਤ ਹੈ। ਇਸ ਲਈ ਕਿਸਾਨ ਅਣਦਾਤਾ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨਾ ਕੋਈ ਅਨੁਸ਼ਾਸ਼ਨਹੀਨਤਾ ਨਹੀਂ ਹੈ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ 7 ਮਹੀਨਿਆਂ ਤੋਂ ਦਿੱਲੀ ਹੱਦਾਂ ਉੱਤੇ ਹਨ ਤੇ ਤਿੰਨ ਮਹੀਨੇ ਉਨ੍ਹਾਂ ਨੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਹੈ।

ਕਿਸਾਨਾਂ ਨੂੰ ਖੁਸ਼ੀ ਖੁਸ਼ੀ ਘਰ ਭੇਜਣਾ ਚਾਹੀਦੈ

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ 7 ਮਹੀਨਿਆਂ ਤੋਂ ਦਿੱਲੀ ਹੱਦਾਂ ਉੱਤੇ ਹਨ ਤੇ ਤਿੰਨ ਮਹੀਨੇ ਉਨ੍ਹਾਂ ਨੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਬਿਨਾਂ ਆਪਣੀ ਜਾਨ ਦੀ ਪ੍ਰਵਾਨ ਕੀਤੇ ਕੋਵਿਡ ਦੀਆਂ ਦੋਵੇਂ ਲਹਿਰਾਂ ਸੜਕਾਂ ਉੱਤੇ ਬੈਠ ਕੇ ਲੰਘਾਈਆਂ ਹਨ। ਅੱਤ ਠੰਡ 'ਚ ਠਰ ਕੇ, ਮੀਂਹ 'ਚ ਨਾਂਹ ਕੇ, ਝਖੜ ਵਿਚ ਦਿੱਲੀ ਬਰੂਹਾਂ ਉੱਤੇ ਰਾਤਾਂ ਲੰਘਾਈਆਂ ਹਨ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਘਰ ਵਾਪਸ ਭੇਜਣਾ ਚਾਹੀਦਾ ਹੈ।

ਪੰਜਾਬ ਦੀ ਭਾਜਪਾ ਨੇ ਨਹੀਂ ਨਿਭਾਈ ਆਪਣੀ ਜਿੰਮੇਵਾਰੀ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਕਿਹਾ ਸੀ ਕਿ ਪੰਜਾਬ ਦੀ ਭਾਜਪਾ ਹੈ ਉਸ ਨੇ ਆਪਣੀ ਚੰਗੀ ਜਿੰਮੇਵਾਰੀ ਨਹੀਂ ਨਿਭਾਈ ਹੈ ਪੰਜਾਬ ਭਾਜਪਾ ਨੇ ਸਹੀ ਫੀਡਬੈਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਕਿਸਾਨਾਂ ਦੀ ਦੋ ਮੰਗਾਂ ਨੂੰ ਸਮੇਂ ਸਿਰ ਪੂਰਾ ਕਰ ਦੇਣਾ ਚਾਹੀਦਾ ਸੀ। ਉਸ ਸਮੇਂ ਉਨ੍ਹਾਂ ਦੀ ਪਹਿਲੀ ਮੰਗ ਐਸਡੀਐਮ ਦੀ ਥਾਂ ਕੋਰਟ ਦਾ ਅਧਿਕਾਰ ਅਤੇ ਦੂਜੀ ਐਮਐਸਪੀ ਦੀ ਗਰੰਟੀ। ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੀ ਇਹ ਮੰਗ ਨੂੰ 11ਵੀਂ ਗੇੜ ਦੀ ਬੈਠਕ ਵਿੱਚ ਪ੍ਰਵਾਨ ਕਰ ਲਿਆ ਹੈ। ਪੰਜਾਬ ਵਿੱਚ 100 ਫੀਸਦ ਸਰਕਾਰੀ ਖਰੀਦ ਹੈ।

ਰਾਜਨੀਤੀ ਲਈ ਸਮਾਜਿਕ ਸੋਚ ਹੋਣੀ ਚਾਹੀਦੀ ਹੈ।

ਅਨਿਲ ਜੋਸ਼ੀ ਨੇ ਕਿਹਾ ਕਿ ਰਾਜਨੀਤਿਕ ਵਿਅਕਤੀ ਦੀ ਸੋਚ ਲੋਕਾਂ ਦੀ ਭਾਵਨਾ ਮੁਤਾਬਕ ਹੋਣੀ ਚਾਹੀਦੀ ਹੈ। ਜੇਕਰ ਰਾਜਨੀਤਿਕ ਵਿਅਕਤੀ ਲੋਕਾਂ ਦੀ ਭਾਵਨਾਵਾਂ ਨੂੰ ਸਮਝੇਗਾ ਨਹੀਂ ਤਾਂ ਉਸ ਦੀ ਰਾਜਨੀਤੀ ਵਿਅਰਥ ਹੈ। ਅੱਜ ਦੀ ਜਿਹੜੀ ਭਾਵਨਾ ਹੈ ਉਹ ਕਿਸਾਨ ਹਨ। ਅੱਜ 95 ਫੀਸਦ ਪੰਜਾਬ ਕਿਸਾਨਾਂ ਦੇ ਹੱਕ ਵਿੱਚ ਹੈ। ਹਰੇਕ ਪਾਰਟੀ, ਹਰੇਕ ਜਥੇਬੰਦੀਆ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੀ ਹੈ। ਸਿਰਫ਼ 5 ਫੀਸਦ ਭਾਜਪਾ ਹੈ ਜੋ ਕਿਸਾਨਾਂ ਦਾ ਸਪੋਰਟ ਨਹੀਂ ਕਰ ਰਹੀ।

ਮੈਂ ਪਾਰਟੀ ਵਿਰੋਧੀ, ਨਹੀਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ

ਉਨ੍ਹਾਂ ਕਿਹਾ ਕਿ ਪਾਰਟੀ ਦੇ ਕੁਝ ਲੋਕਾਂ ਨੂੰ ਲੱਗਾ ਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰ ਪਾਰਟੀ ਵਿਰੋਧੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੁਝ ਲੀਡਰ ਕਿਸਾਨਾਂ ਵਿਰੁੱਧ ਬੋਲਦੇ ਹਨ ਪਰ ਪਾਰਟੀ ਵਰਕਰਾਂ ਨੂੰ ਉਸ ਦਾ ਅੰਜ਼ਾਮ ਭੁਗਤਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੇ ਇਹ ਕਿਹਾ ਸੀ ਕਿ ਕਿਸਾਨਾਂ ਦੇ ਸਮਲੇ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੁਝ ਨੇਤਾਵਾਂ ਨੇ ਮੈਨੂੰ ਪਾਰਟੀ ਵਿੱਚ ਕਢਿਆ ਹੈ, ਲੇਕਿਨ ਮੈਂ ਸਮਜਦਾ ਹਾਂ ਕਿ ਮੈਨੂੰ ਇਨਾਮ ਮਿਲਿਆ ਹੈ, ਕਿਸਾਨਾਂ ਦੇ ਹੱਕ ਵਿਚ ਖਲੋਣ ਦਾ। ਅਸ਼ਵਨੀ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ, ਪਰ ਉਨ੍ਹਾਂ ਉਲਟ ਮੈਨੂੰ ਗਲਤ ਸਮਝਿਆ। ਮੈਂ ਕੇਂਦਰ ਵਿੱਚ ਪੰਜਾਬ ਦੇ ਹੱਕਾਂ ਲਈ ਬੋਲਿਆ ਕਿ ਇਹ ਅਨੁਸ਼ਾਸਨ ਹੀਣਤਾ ਹੈ। ਮੈਨੂੰ ਪਾਰਟੀ ਵਿਚੋਂ ਕੱਢ ਸਕਦੇ ਹਨ ਲੋਕਾਂ ਦੇ ਦਿਲਾਂ ਚੋ ਨਹੀਂ ਕੱਢ ਸਕਦੇ।

Last Updated : Jul 11, 2021, 12:37 PM IST

ABOUT THE AUTHOR

...view details