ਅੰਮ੍ਰਿਤਸਰ:ਰੱਖੜ ਪੁੰਨਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਰੱਖੜ ਪੁੰਨਿਆ ਅਤੇ ਰੱਖੜੀ ਦੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਆਂਗਨਵਾੜੀ ਵਰਕਰਾਂ ਨੂੰ ਤੋਹਫ਼ਾ ਦਿੱਤਾ, ਉੱਥੇ ਹੀ ਸਟੇਜ 'ਤੇ ਉਸ ਸਮੇਂ ਅਜਿਹਾ ਮਾਹੌਲ ਵੀ ਬਣ ਗਿਆ ਕਿ ਕਿਸੇ ਨੂੰ ਸਮਝ ਹੀ ਨਹੀਂ ਆਇਆ ਕਿ ਇੱਕ ਮਿੰਟ 'ਚ ਕੀ ਹੋ ਗਿਆ। ਸਭ ਦੇ ਢਿੱਡ ਹੱਸ-ਹੱਸ ਦੇ ਦੁੱਖਣ ਲੱਗ ਗਏ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਸਟੇਜ 'ਤੇ ਅਜਿਹਾ ਕੀ ਹੋਇਆ ਹੋਵੇਗਾ ਕਿ ਪੂਰੇ ਪੰਡਾਲ 'ਚ ਹੀ ਮੁੱਖ ਮੰਤਰੀ ਨੂੰ ਕਿਸੇ ਤੋਂ ਉਧਾਰ ਪੈਸੇ ਮੰਗਣੇ ਪਏ।
Amritsar Chief Minister Bhagwant maan: ਮੁੱਖ ਮੰਤਰੀ ਦਾ ਹਾਸਾ ਠੱਠਾ, ਆਂਗਨਵਾੜੀ ਵਰਕਰ ਨੇ ਬੰਨ੍ਹੀ ਰੱਖੜੀ ਤਾਂ ਮਾਨ ਬੋਲੇ-ਪੈਸੇ ਤਾਂ ਮੇਰੇ ਕੋਲ ਹੈ ਨੀ, ਪੜ੍ਹੋ ਕਿਵੇਂ ਖਿੜ ਗਏ ਲੋਕ...
ਭੈਣਾਂ ਵੱਲੋਂ ਰੱਖੜੀ ਬੰਨ ਆਪਣੇ ਭਰਾਵਾਂ ਦੀ ਸਲਾਮਤੀ ਦੀ ਦੁਆ ਕੀਤੀ ਜਾਂਦੀ ਹੈ। ਇਸੇ ਕਾਰਨ ਮੁੱਖ ਮੰਤਰੀ ਮਾਨ ਨੂੰ ਵੀ ਸਟੇਜ ਤੋਂ ਬੋਲਦੇ ਹੋਏ ਆਂਗਨਵਾੜੀ ਵਰਕਰ ਵੱਲੋਂ ਰੋਕ ਦਿੱਤਾ ਗਿਆ। ਆਂਗਨਵਾੜੀ ਵਰਕਰ ਨੇ ਮੁੱਖ ਮੰਤਰੀ ਨੂੰ ਕਿਹਾ...ਪੜ੍ਹੋ ਪੂਰੀ ਖ਼ਬਰ
Published : Aug 30, 2023, 10:38 PM IST
|Updated : Aug 30, 2023, 10:49 PM IST
ਮੁੱਖ ਮੰਤਰੀ ਮਾਨ ਨੇ ਮੰਗੇ ਉਧਾਰ ਪੈਸੇ: (cm mann) ਦਰਅਸਲ ਜਦੋਂ ਮੁੱਖ ਮੰਤਰੀ ਸਟੇਜ ਤੋਂ ਬੋਲ ਰਹੇ ਸਨ ਤਾਂ ਇੱਕ ਆਂਗਨਵਾੜੀ ਵਰਕਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੱਖੜੀ ਬੰਨੀ ਗਈ।ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਰੱਖੜੀ ਬਣਾਈ ਅਤੇ ਭੈਣ ਆਖ ਕੇ ਸੰਬੋਧਨ ਕੀਤਾ। ਹੁਣ ਭੈਣ ਨੇ ਰੱਖੜੀ ਤਾਂ ਬੰਨ ਦਿੱਤੀ ਅਤੇ ਭਰਾ ਦਾ ਗੁੱਟ ਸ਼ਗਨਾਂ ਵਾਲਾ ਹੋ ਗਿਆ। ਸਭ ਨੇ ਤਾੜੀਆਂ ਵੀ ਮਾਰੀਆਂ ਅਤੇ ਵਧਾਈ ਦਿੱਤੀ ਪਰ ਇਸ ਸਭ ਦੌਰਾਨ ਵਾਰੀ ਆਈ ਭੈਣ ਨੂੰ ਸ਼ਗਨ ਦੇਣ ਵਾਰੀ ਆਈ ਤਾਂ ਮੁੱਖ ਮੰਤਰੀ ਸਾਹਿਬ ਦੀ ਜੇਬ ਚੋਂ ਇੱਕ ਰੁਪਿਆ ਤੱਕ ਨਹੀਂ ਨਿਕਲਿਆ।
ਇੰਨ੍ਹਾਂ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੇ ਖੁਦ ਇਸ ਗੱਲ ਨੂੰ ਕਬੂਲ ਕੀਤਾ ਤੇ ਆਖਿਆ ਭੈਣੇ ਅੱਜ ਤਾਂ ਮੇਰੇ ਕੋਲ ਇੱਕ ਰੁਪਿਆ ਵੀ ਨਹੀਂ ਮੇਰੀਆਂ ਜੇਬਾਂ ਤਾਂ ਖਾਲੀ ਨੇ...ਮੁੱਖ ਮੰਤਰੀ ਮਾਨ ਸਾਹਿਬ ਦੀ ਇਹ ਗੱਲ ਸੁਣ ਕੇ ਸਾਰ ਉੱਚੀ-ਉੱਚੀ ਹੱਸਣ ਲੱਗ ਗਏ ਪਰ ਇਸ ਸਭ ਦੇ ਵਿਚਾਲੇ ਵੀ ਭਰਾ ਨੇ ਕਿਸੇ ਤੋਂ ਉਧਾਰ ਪੈਸੇ ਲੈ ਕੇ ਆਪਣੀ ਭੈਣ ਨੂੰ ਸ਼ਗਨ ਦਿੱਤਾ ਅਤੇ ਆਪਣੀ ਭੈਣ ਦਾ ਮਾਣ ਰੱਖਿਆ।